Friday, July 31, 2026

ਇਸ ਸਾਲ ਜਿਆਦਾ ਖਤਰਨਾਕ ਹੋ ਸਕਦੀ ਹੈ ਸੀਤ ਲਹਿਰ – ਡਾ. ਅਦਿੱਤੀ ਸਲਾਰੀਆ

ਪਠਾਨਕੋਟ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਕੁੱਝ ਸਾਲਾਂ ਤੋਂ ਤਾਪਮਾਨ ਦੇ ਬਦਲਾਅ ਕਾਰਨ ਸਰਦੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਜੋ ਸੁੱਕੀਆਂ ਹਵਾਵਾਂ (ਡਰਾਈ ਵੇਵਜ਼) ਚੱਲਦੀਆਂ ਹਨ, ਉਹ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ।ਇਹ ਇਨਸਾਨਾਂ ਦੇ ਨਾਲ ਹੀ ਪੌਦਿਆਂ, ਪਸ਼ੂ-ਪੰਛੀਆਂ ਅਤੇ ਫਸਲਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।ਡਾ. ਆਦਿੱਤੀ ਸਲਾਰੀਆ ਏ.ਸੀ.ਐਸ ਪਠਾਨਕੋਟ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਦੀ ਦਾ ਮੋਸਮ ਸ਼ੁਰੂ ਹੋ ਗਿਆ ਹੈ।ਸਰਕਾਰ ਵਲੋਂ ਇਹਨਾਂ ਤੋਂ ਬਚਾੳ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ, ਕਿਉਂਕਿ ਪਿਛਲੇ ਸਾਲ 19-20 ਦੀ ਸ਼ੀਤ ਲਹਿਰ ਨਾਲ ਪੰਜ਼ਾਬ, ਹਰਿਆਣਾ, ਰਾਜ਼ਸਥਾਨ, ਉਤਰ ਪ੍ਰਦੇਸ਼ ਅਤੇ ਬਿਹਾਰ ਬਹੁਤ ਪ੍ਰਭਾਵਿਤ ਹੋਏ ਸਨ।ਪਰ ਇਸ ਸਾਲ ਇਹ ਸਥਿਤੀ ਹੋਰ ਵੀ ਜਿਆਦਾ ਖਤਰਨਾਕ ਹੋ ਸਕਦੀ ਹੈ।ਇਸ ਲਈ ਪੰਜਾਬ ਸਰਕਾਰ ਵਲੋਂ ਆਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਾ. ਆਦਿੱਤੀ ਸਲਾਰੀਆ ਨੇ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਲੋਕ ਸਰਦੀ ਦੇ ਮੌਸਮ ਵਿੱਚ ਆਪਣਾ ਜ਼ਿਆਦਾ ਤੋਂ ਜ਼ਿਆਦਾ ਖਿਆਲ ਰੱਖਣ।ਕੋਵਿਡ-19 ਦੇ ਕਰਕੇ ਜ਼ਿਆਦਾ ਚੁਕੰਨੇ ਰਹਿਣ ਦੀ ਲੋੜ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …