ਅਪਰਾਧੀਆਂ ’ਤੇ ਕਮਿਸ਼ਨ ਦੀ ਤਿੱਖੀ ਨਜ਼ਰ – ਚੇਅਰਮੈਨ ਪੰਜਾਬ ਗਊਂ ਸੇਵਾ ਕਮਿਸ਼ਨ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਗਊਂ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਗਊ ਤਸਕਰੀ ਅਤੇ ਗਊ ਹੱਤਿਆ
‘ਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।ਉਨਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਰਾਜ ਵਿੱਚ ਗਊ ਹੱਤਿਆ ਅਤੇ ਗਊ ਤਸਕਰੀਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ।ਅਪਰਾਧਿਕ ਸੋਚ ਰੱਖਣ ਵਾਲੇ ਵਿਅਕਤੀ ਗਊਧਨ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪਰ ਕਮਿਸ਼ਨ ਇਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ।
ਸਚਿਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਗਊਂ ਧਨ ਅਤੇ ਜਨਤਾ ਦੀ ਸੁਰੱਖਿਆ ਲਈ ਹਮੇਸ਼ਾਂ ਯਤਨਸ਼ੀਲ ਹੈ ਅਤੇ ਇਸੇ ਹੀ ਤਹਿਤ ਮਜੀਠਾ ਪੁਲਿਸ ਵਲੋਂ ਸਲਾਟਰਿੰਗ ਲਈ ਲਿਜਾਏ ਜਾ ਰਹੇ 19 ਗਊਧਨ ਦੇ ਟਰੱਕ ਬਰਾਮਦ ਕਰਕੇ ਡਰਾਈਵਰ ਅਤੇ ਕਲੀਨਰ ਨੂੰ ਗਿ੍ਰਫਤਾਰ ਕੀਤਾ ਹੈ।ਉਨਾਂ ਦੱਸਿਆ ਕਿ ਇਹ ਗ੍ਰਿਫਤਾਰ ਲੋਕ ਪਿੰਡ ਨਾਗ ਕਲਾਂ ਦਾ ਤੋਤਾ ਮਸੀਹ ਹੈ ਜੋ ਗਊਆਂ ਨੂੰ ਚੋਰੀ ਕਰਕੇ ਰਾਜ ਤੋਂ ਬਾਹਰ ਭੇਜਣ ਦੀ ਤਸਕਰੀ ਕਰਦਾ ਹੈ।ਉਨਾਂ ਦਸਿਆ ਕਿ ਇਨਾਂ ਵਲੋਂ ਰਾਜ ਵਿਚੋਂ ਗਊਆਂ ਚੋਰੀ ਕਰਕੇ ਬਾਹਰ ਤਸਕਰੀ ਲਈ ਭੇਜੀਆਂ ਜਾਦੀਆਂ ਸਨ।ਉਨਾਂ ਕਿਹਾ ਕਿ ਕਮਿਸ਼ਨ ਵਲੋਂ ਗਊਧਨ ਦੀ ਤਸਕਰੀ ਕਰਨ ਵਾਲੇ ‘ਤੇ ਪੁਲਿਸ ਤੇ ਪ੍ਰਸ਼ਾਸ਼ਨ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਕਮਿਸ਼ਨ ਗੁਪਤ ਸੂਚਨਾ ਦੇ ਆਧਾਰ ‘ਤੇ ਇਨਾਂ ‘ਤੇ ਕਾਰਵਾਈ ਵੀ ਕਰ ਰਿਹਾ ਹੈ।
ਸ਼ਰਮਾ ਨੇ ਦੱਸਿਆ ਕਿ ਉਹ ਗਊ ਤਸਕਰੀ ਅਤੇ ਗਊ ਹੱਤਿਆ ਦੇ ਸਬੰਧ ਵਿੱਚ ਜਲਦੀ ਹੀ ਡੀ.ਜੀ.ਪੀ ਪੰਜਾਬ ਨਾਲ ਮੀਟਿੰਗ ਕਰਨ ਜਾ ਰਹੇ ਹਨ ਤਾਂ ਜੋ ਰਾਜ ਪੁਲਿਸ ਵਲੋਂ ਸਪੈਸ਼ਲ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਸਕੇ।ਉਨਾਂ ਦੱਸਿਆ ਕਿ ਗਊਂ ਤਸਕਰ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਧੁੰਧ ਦਾ ਫਾਇਦਾ ਉਠਾ ਕੇ ਇਨਾਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ।
ਸ਼ਰਮਾ ਨੇ ਕਿਹਾ ਕਿ ਕਮਿਸ਼ਨ ਰਾਜ ਭਰ ਵਿਚ ਚਲ ਰਹੀਆਂ ਗਉਸ਼ਾਲਾਵਾਂ ਦਾ ਅਚਾਨਕ ਨਿਰਖੀਣ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗਊਧਨ ਦੀ ਸੇਵਾ, ਸੁਰੱਖਿਆ ਅਤੇ ਮੈਡੀਕਲ ਵਿਚ ਕਮੀ ਪਾਏ ਜਾਣ ਤੇ ਇਨਾਂ ਗਊਸ਼ਾਲਾ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media