Wednesday, April 29, 2026

ਮੈਡਮ ਦਾਮਨ ਥਿੰਦ ਬਾਜਵਾ ਨੇ ਪਿੰਡ ਸ਼ੇਰੋਂ ਵਿਖੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

ਸੰਗਰੂਰ, 21 ਨਵੰਬਰ (ਜਗਸੀਰ ਲੌਂਗੋਵਾਲ) – ਪਿਛਲੇ ਲੰਮੇਂ ਸਮੇਂ ਤੋਂ ਨੇੜਲੇ ਪਿੰਡ ਵਾਸੀਆਂ ਅਤੇ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣੀਆਂ ਹੋਈਆਂ ਪਿੰਡ ਸ਼ੇਰੋਂ ਦੀਆਂ ਗਲੀਆਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਅਤੇ ਨਾਲੀਆਂ ਨੂੰ ਬਣਾਉਣ ਲਈ ਅੱਜ ਨੈਸ਼ਨਲ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਭਾਰੀ ਦਾਮਨ ਥਿੰਦ ਬਾਜਵਾ ਨੇ ਆਪਣੀ ਮਿਹਨਤ ਸਦਕਾ ਮਨਜ਼ੂਰ ਕਰਵਾ ਕੇ ਗਲੀਆਂ-ਨਾਲੀਆਂ ਦੇ ਕੰਮ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਗਲੀਆਂ-ਨਾਲੀਆਂ ਬਹੁਤ ਹੀ ਖਤਰਨਾਕ ਰੂਪ ਵਿਚ ਡੁੰਘੇ-ਡੁੰਘੇ ਟੋਇਆਂ ਕਾਰਨ ਆਮ ਲੋਕਾਂ ਲਈ ਇਕ ਵੱਡੀ ਸਿਰ ਦਰਦੀ ਸਨ।ਜਿਸ ਦਾ ਨਿਰਮਾਣ ਕਾਰਜ਼ ਸ਼ੁਰੂ ਕਰਵਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ।ਬਾਕੀ ਰਹਿੰਦੇ ਕੰਮਾਂ ਨੂੰ ਵੀ ਦਿਨ ਰਾਤ ਮਿਹਨਤ ਕਰਕੇ ਜਲਦ ਹੀ ਪੂਰਾ ਕਰਵਾਇਆ ਜਾਵੇਗਾ।ਉਨ੍ਹਾਂ ਪਿੰਡ ਵਿਚ ਬਨਣ ਵਾਲੇ ਸਟੇਡੀਅਮ ਅਤੇ ਪਾਰਕ ਸਬੰਧੀ ਜ਼ਮੀਨ ਦਾ ਜਾਇਜਾ ਲਿਆ ਅਤੇ ਕਿਹਾ ਕਿ ਸਟੇਡੀਅਮ ਅਤੇ ਪਾਰਕ ਦਾ ਨਿਰਮਾਣ ਵੀ ਬਹੁਤ ਜਲਦ ਕਰਵਾਇਆ ਜਾਵੇਗਾ।
                         ਇਸ ਮੌਕੇ ਬੀ.ਡੀ.ਪੀ.ਓ ਸੁਨਾਮ ਜਸਵਿੰਦਰ ਸਿੰਘ ਬੱਗਾ, ਨਵਦੀਪ ਤੋਗਾਵਾਲ ਚੇਅਰਮੈਨ ਮਾਰਕੀਟ ਕਮੇਟੀ ਚੀਮਾਂ, ਹਿੰਮਤ ਬਾਜਵਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਸਰਪੰਚ ਪ੍ਰਗਟ ਸਿੰਘ ਸ਼ੇਰੋਂ, ਬਲਾਕ ਸੰਮਤੀ ਮੈਂਬਰ ਜਗਰੂਪ ਸਿੰਘ ਸ਼ੇਰੋ, ਸੇਵਕ ਸਿੰਘ, ਮੇਵਾ ਪੰਚ, ਅਵਤਾਰ ਪੰਚ, ਗੁਰਮੀਤ ਕੋਰ ਪੰਚ, ਜਸਵੰਤ ਪੰਚ, ਪ੍ਰੇਮ ਪੰਚ, ਜਸਪ੍ਰੀਤ ਬੱਬੀ ਪੰਚ, ਸੁਰਜੀਤ ਪੰਚ, ਅਮਰੀਕ ਸਿੰਘ, ਗੁਰਜੀਤ ਸਿੰਘ, ਅੰਗਰੇਜ ਸਿੰਘ, ਮਿੱਠਾ ਮੰਡੇਰ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …