Friday, July 31, 2026

ਰਾਜਾਸਾਂਸੀ ਵਿਖੇ ਵਰਲਡ ਫ਼ਿਸ਼ਰੀਜ਼ ਦਿਵਸ ਮਨਾਇਆ

ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਦਨ ਮੋਹਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਦੀ ਯੋਗ ਅਗਵਾਈ ਹੇਠ ਸਰਕਾਰੀ ਮੱਛੀ ਪੂੰਗ ਫਾਰਮ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਵਰਲਡ ਫਿਸਰੀਜ਼ ਡੇਅ ਮਨਾਇਆ ਗਿਆ।ਜਿਸ ਵਿੱਚ ਜਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਮੱਛੀ ਪਾਲਕਾਂ/ ਕਿਸਾਨਾਂ ਨੇ ਭਾਗ ਲਿਆ।
                ਸ੍ਰੀਮਤੀ ਰੁਪਿੰਦਰ ਕੌਰ ਚੇਅਰਮੈਨ ਇੰਨਵਾਇਰਮੈੱਟ ਐਂਡ ਸੋਸਲ ਵੈਲਫੇਅਰ ਸੋਸਾਇਟੀ ਅੰਮਿ੍ਰਤਸਰ ਨੇ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਅੰਮ੍ਰਿਤਸਰ ਰਾਜ ਕੁਮਾਰ ਨੇ ਕਿਸਾਨਾਂ ਨੂੰ ‘ਜੀ ਆਇਆਂ’ ਕਹਿੰਦੇ ਹੋਏ ਵਰਲਡ ਫਿਸਰੀਜ਼ ਡੇਅ ਦੀ ਮਹੱਤਤਾ ਬਾਰੇ ਦੱਸਿਆ ਅਤੇ ਨਾਲ ਹੀ ਜਿਲੇ ‘ਚ ਚੱਲ ਰਹੀਆਂ ਮੱਛੀ ਪਾਲਣ ਦੀਆਂ ਗਤੀਵਿਧੀਆਂ ਬਾਰੇੇ ਚਾਨਣਾ ਪਾਇਆ। ਉਨਾਂ ਨੇ ਨਵੀਆਂ ਸਕੀਮਾਂ, ਕਿਸਾਨ ਕ੍ਰੈਡਿਟ ਕਾਰਡ ਫਿਸਰੀਜ਼ ਅਤੇ ਪ੍ਰਧਾਨ ਮੰਤਰੀ ਮਤਸਿਆ ਸੰਪਰਦਾ ਯੋਜਨਾ, ਫਿਸ਼ ਫਾਰਮਰਸ਼ ਪ੍ਰੋਡਿਊਸਰ ਸੰਸਥਾ ਬਾਰੇ ਜਾਣਕਾਰੀ ਦਿੱਤੀ।ਇਸ ਉਪਰੰਤ ਸੀਨੀਅਰ ਮੱਛੀ ਪਾਲਣ ਅਫਸਰੀ ਦਲਜੀਤ ਸਿੰਘ, ਮੱਛੀ ਪ੍ਰਸਾਰ ਅਫਸਰ ਗੁਰਬੀਰ ਸਿੰਘ ਅਤੇ ਫਾਰਮ ਸੁਪਰਡੈਂਟ ਸਰਬਜੀਤ ਸਿੰਘ ਨੇ ਮੱਛੀ ਪਾਲਣ ਧੰਦੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ।ਅੰਤ ‘ਚ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਮਹਿੰਦਰਪਾਲ ਸਿੰਘ ਨੇ ਆਏ ਹੋਏ ਮੱਛੀ ਕਿਸਾਨਾਂ, ਮੱਛੀ ਪਾਲਕਾਂ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
                      ਇਸ ਕੈਂਪ ਵਿੱਚ ਮੰਗਤ ਰਾਮ ਸੀਨੀਅਰ ਸਹਾਇਕ (ਲੇਖਾ), ਅਨੰਤ ਰਾਮ, ਬਲਾਕਾ ਸਿੰਘ, ਸੁਖਚੈਨ ਸਿੰਘ, ਵਿਜੈ ਕੁਮਾਰ, ਅਵਤਾਰ ਸਿੰਘ, ਜਗਤਾਰ ਸਿੰਘ, ਰਛਪਾਲ ਸਿੰਘ, ਮੱਖਣ ਲਾਲ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …