Friday, July 24, 2026

ਕੁੱਲ ਹਿੰਦ ਮਜ਼ਦੂਰ ਯੂਨੀਅਨ ਦੀ ਸਮਰਾਲਾ ਇਕਾਈ ਵੱਲੋਂ 26 ਨੂੰ ਕਿਸਾਨਾਂ ਦੇ ਹੱਕ ’ਚ ਦਿੱਲੀ ਜਾਣ ਲਈ ਕੀਤਾ ਲਾਮਬੰਦ

ਸਮਰਾਲਾ, 24 ਨਵੰਬਰ (ਇੰਦਰਜੀਤ ਕੰਗ) – ਕੁੱਲ ਹਿੰਦ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਸਮਰਾਲਾ ਦੀ ਅਹਿਮ ਮੀਟਿੰਗ ਲੇਬਰ ਚੌਂਕ ਸਮਰਾਲਾ ਵਿਖੇ ਸਵਰਨ ਸਿੰਘ ਚਹਿਲਾਂ ਦੀ ਪ੍ਰਧਾਨਗੀ ਹੇਠ ਹੋਈ।ਰਾਜ ਮਿਸਤਰੀ, ਰਿਕਸ਼ਾ ਮਜ਼ਦੂਰ ਯੂਨੀਅਨ ਦੇ ਕਾਮਿਆਂ ਨਾਲ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਭਜਨ ਸਿੰਘ ਸਮਰਾਲਾ ਪ੍ਰਧਾਨ ਤੇ ਜ਼ਿਲ੍ਹਾ ਸਕੱਤਰ ਬਲਵੀਰ ਸਿੰਘ ਸੁਹਾਵੀ ਨੇ ਕਿਹਾ ਕਿ ਕਿਸਾਨਾਂ ਦੇ ਖਿਲਾਫ਼ ਮੋਦੀ ਸਰਕਾਰ ਨੇ ਪਾਸ ਕੀਤੇ ਤਿੰਨੇ ਕਾਨੂੰਨਾਂ ਦੇ ਵਿਰੋਧ ’ਚ 26 ਅਤੇ 27 ਨਵੰਬਰ ਨੂੰ ਦਿੱਲੀ ਲਈ ਹਰੇਕ ਪੰਜਾਬੀ ਨੂੰ ਵਹੀਰਾਂ ਘੱਤਣੀਆਂ ਚਾਹੀਦੀਆਂ ਹਨ, ਤਾਂ ਜੋ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਦੇ ਬੋਲੋ ਹੋ ਚੁੱਕੇ ਕੰਨਾਂ ਨੂੰ ਖੋਹਲਿਆ ਜਾ ਸਕੇ। ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ 600 ਰੁਪਏ ਕੀਤੀ ਜਾਵੇ, ਸੱਸਤੇ ਅਨਾਜ ਦੇ ਡੀਪਆਂ ‘ਤੇ 14 ਵਸਤਾਂ ਜੋ ਪਹਿਲਾਂ ਮਿਲਦੀਆਂ ਸਨ, ਦੋਬਾਰਾ ਸ਼ੁਰੂ ਕੀਤੀਆਂ ਜਾਣ।ਵਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ ਤਾਂ ਜੋ ਮਜਦੂਰਾਂ ਦੇ ਠੰਡੇ ਪੈ ਚੁੱਕੇ ਚੁੱਲੇ ਮਘ ਸਕਣ। ਪੈਟਰੋਲ, ਡੀਜ਼ਲਾਂ ਦੀਆਂ ਕੀਮਤਾਂ ਦਾ ਲਗਾਤਾਰ ਵਾਧਾ ਬੰਦ ਕੀਤਾ ਜਾਵੇ।ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ ਅਤੇ ਲੋੜਵੰਦਾਂ ਦੇ ਕਾਰਡ ਜਲਦੀ ਬਣਾਏ ਜਾਣ।ਵਿਧਵਾ, ਬੁਢਾਪਾ ਪੈਨਸ਼ਨ 6000 ਰੁਪਏ ਪ੍ਰਤੀ ਮਹੀਨਾ ਦਿੱਤੀ।
                     ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਚਹਿਲਾਂ, ਚਰਨਜੀਤ ਸਮਰਾਲਾ, ਰਘਵੀਰ ਸਿੰਘ ਸਮਰਾਲਾ, ਬਿੱਲੂ ਬੰਬ, ਬਿੱਟੂ ਖੱਟਰਾਂ, ਅਵਤਾਰ ਸਿੰਘ ਭਰਥਲਾ, ਬਲਰਾਮ ਸਿੰਘ ਮਾਣਕੀ, ਪ੍ਰਕਾਸ਼ ਸਿੰਘ ਰਾਜੇਵਾਲ, ਮਨੋਜ ਸਿੰਘ ਸਮਰਾਲਾ, ਜਸਵੰਤ ਸਿੰਘ ਲੋਪੋਂ, ਬਲਵਿੰਦਰ ਸਿੰਘ ਹੇੜੀਆਂ, ਬੰਤ ਸਿੰਘ ਉਟਾਲਾਂ, ਹਰਮੇਸ਼ ਸਿੰਘ ਹਰਿਓਂ ਖੁਰਦ, ਹਰਜਿੰਦਰ ਸਿੰਘ ਉਟਾਲਾਂ, ਹਰਜਿੰਦਰ ਸਿੰਘ ਘਰਖਣਾ, ਲਵਿੰਦਰ ਸਿੰਘ ਸਿਹਾਲਾ ਅਤੇ ਸਵਰਨ ਸਿੰਘ ਉਟਾਲਾਂ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …