Saturday, March 21, 2026

ਲਾਇੰਸ ਕਲੱਬ ਵਿਸ਼ਾਲ ਨੇ ਲਗਾਇਆ ਦਿਲ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ

PPN25101402
ਫਾਜਿਲਕਾ, 25 ਅਕਤੂਬਰ (ਵਿਨੀਤ ਅਰੋੜਾ) –  ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫਾਜਿਲਕਾ ਵਿਸ਼ਾਲ ਵੱਲੌ ਸਵਰਗਵਾਸੀ  ਡਾ. ਸੁਭਾਸ਼ ਚੰਦਰ ਜਸੂਜਾ ਐਡਵੋਕੇਟ, ਚਾਰਟਰ ਪ੍ਰਧਾਨ, ਦੀ ਯਾਦ ਵਿੱਚ ਦਿਲ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ ਦਾ ਆਯੋਜਨ ਸਥਾਨਕ ਆਰੀਆ ਸਮਾਜ ਮੰਦਿਰ ਵਿੱਚ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰੀਜਨ ਚੇਅਰਮੈਨ ਅਜੈ ਸਿੰਘ ਸਾਵਨਸੁਖਾ ਨੇ ਕੀਤਾ । ਪ੍ਰੋਜੈਕਟ ਚੇਅਰਮੈਨ ਡਾ.  ਨਵਦੀਪ ਜਸੂਜਾ ਅਤੇ ਕੋ-ਚੇਅਰਮੈਨ ਕੁਲਦੀਪ ਗਰੋਵਰ ਲੈਕਚਰਾਰ ਦੀ ਦੇਖ-ਰੇਖ ਵਿੱਚ ਲੱਗੇ ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ ਨੇ ਦੱਸਿਆ ਕਿ ਇਸ ਕੈਂਪ ਵਿੱਚ ਅਪੋਲੋ ਹਸਪਤਾਲ ਲੁਧਿਆਣਾ ਦੇ ਡੇ. ਜੇ. ਐਸ. ਗਰੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੌ ਕੈਂਪ ਵਿੱਚ ਪੁੱਜੇ 110 ਮਰੀਜਾਂ  ਦੇ ਦਿਲ ਦੀਆਂ ਬੀਮਾਰੀਆਂ ਸਬੰਧੀ ਜਾਂਚ ਕੀਤੀ ਗਈ ਅਤੇ ਜ਼ਰੂਰਤ ਅਨੁਸਾਰ ਮਰੀਜਾਂ ਦੀ ਈ. ਸੀ. ਜੀ. ਅਤੇ ਈਕੋ ਬਿਲਕੁੱਲ ਮੁਫਤ ਕੀਤੀ ਗਈ ।
ਇਸ ਮੌਕੇ ਕਲੱਬ ਦੁਆਰਾ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।ਇਸ ਮੌਕੇ ਉੱਤੇ ਡਾ.  ਜੇ. ਐਸ. ਗਰੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਦਿਲ  ਦੇ ਮਰੀਜਾਂ ਦੀ ਗਿਣਤੀ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ ਜਿਸਦਾ ਮੁੱਖ ਕਾਰਨ ਲੋਕਾਂ ਦਾ ਖਾਣਾ-ਪੀਣਾ ਅਤੇ ਰਹਿਨਾ – ਸਹਿਣਾ ਭੈੜਾ ਹੋ ਚੁੱਕਿਆ ਹੈ।ਉਨ੍ਹਾਂ ਨੇ ਲੋਕਾਂ ਨੂੰ ਫਾਸਟ ਫੂਡ ਅਤੇ ਗਰਮ ਮਸਾਲਿਆਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਕੇ ਹਰ ਰੋਜ ਘੱਟ ਤੋਂ ਘੱਟ 45 ਮਿੰਟ ਦੀ ਸੈਰ ਕਰਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕਲੱਬ ਦੁਆਰਾ ਡਾ. ਜੇ. ਐਸ.  ਗਰੇਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਕੈਂਪ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਦੇ ਪ੍ਰਤੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਅਸ਼ੋਕ ਵਾਟਸ, ਪ੍ਰਿੰਸੀਪਲ ਗੁਰਦੀਪ ਕਰੀਰ, ਚੰਦਰ ਮੋਹਨ ਸੇਠੀ ਜੋਨ ਚੇਅਰਮੈਨ, ਜਤਿੰਦਰ ਵਰਮਾ, ਅਸ਼ਵਨੀ ਪਰੂਥੀ,  ਡਾ. ਸੰਦੀਪ ਗੋਇਲ, ਐਡਵੋਕੇਟ ਸੰਜੀਵ ਮੱਕੜ, ਸਤੀਸ਼ ਸਚਦੇਵਾ, ਸੁਰਿੰਦਰ ਸਚਦੇਵਾ, ਐਡਵੋਕੇਟ ਸੁਮਿਤ ਡੋਡਾ  ਟੈਕਸ ਕੰਸਲਟੈਂਟ, ਓ. ਪੀ. ਸਚਦੇਵਾ, ਲੋਕੇਸ਼ ਅਰੋੜਾ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply