Friday, April 17, 2026

ਪ੍ਰਾਪਰਟੀ ਟੈਕਸ ਜਮਾਂ ਕਰਾਉਣ ਦੀ ਤਰੀਕ 31 ਦਸੰਬਰ 2020 ਕਰਨ ਦੀ ਮੰਗ

ਅੰਮ੍ਰਿਤਸਰ, 28 ਨਵੰਬਰ (ਜਗਦੀਪ ਸਿੰਘ) ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ – ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Charanjit Gumtala

ਨੂੰ ਇੱਕ ਨਿੱਜੀ ਪੱਤਰ ਲਿਖ ਕੇ ਪ੍ਰਾਪਰਟੀ ਟੈਕਸ ਦੀ ਤਰੀਕ ਵਧਾ ਕੇ 31 ਦਸੰਬਰ 2020 ਤੀਕ ਕਰਨ ਦੀ ਮੰਗ ਕੀਤੀ ਹੈ।ਉਨਾਂ ਕਿਹਾ ਕਿ ਹੁਣ ਨਗਰ ਨਿਗਮ ਅੰਮ੍ਰਿਤਸਰ ਵਲੋਂ ਜਿਹੜਾ ਪ੍ਰਾਪਰਟੀ ਟੈਕਸ ਲਿਆ ਜਾ ਰਿਹਾ ਹੈ, ਉਸ ਵਿੱਚ ਕੋਈ ਰੀਬੇਟ ਨਹੀਂ ਦਿੱਤੀ ਜਾ ਰਹੀ, ਉਲਟਾ ਵਿਆਜ਼ ਲਿਆ ਜਾ ਰਿਹਾ ਹੈ।
                ਇਹ ਵਿਆਜ਼ ਪ੍ਰਾਪਰਟੀ ਟੈਕਸ ਤੋਂ ਵੀ ਵੱਧ ਲਿਆ ਜਾ ਰਿਹਾ ਹੈ, ਜੋ ਕਿ ਇਹ ਜਨਤਕ ਲੁੱਟ ਹੈ।ਉਨਾਂ ਕਿਹਾ ਕਿ ਕਰੋਨਾ ਕਰਕੇ ਲੋਕਾਂ ਦੇ ਕਾਰੋਬਾਰ ਨਹੀਂ ਹਨ।ਲੋਕਾਂ ਨੂੰ ਰੋਟੀ ਦੀ ਫਿਕਰ ਹੈ।ਸੀਨੀਅਰ ਸਿਟੀਜਨ ਕਰੋਨਾ ਦੇ ਡਰ ਕਰਕੇ ਘਰਾਂ ਤੋਂ ਬਾਹਰ ਜਾ ਨਹੀ ਸਕੇ।ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਤੇ ਜਿਵੇਂ ਭਾਰਤ ਸਰਕਾਰ ਨੇ ਇਨਕਮ ਟੈਕਸ ਦੇਣ ਦੀ ਮਿਤੀ 31 ਦਸੰਬਰ 2020 ਤੀਕ ਵਧਾਈ ਹੈ।ਉਸੇ ਤਰ੍ਹਾਂ ਪੰਜਾਬ ਸਰਕਾਰ ਵੀ 31 ਦਸੰਬਰ 2020 ਤੀਕ ਪ੍ਰਾਪਰਟੀ ਟੈਕਸ ਲਵੇ, ਜਿਵੇਂ ਕਿ ਉਹ 30 ਸਤੰਬਰ 2020 ਤੀਕ ਲੈਂਦੀ ਰਹੀ ਹੈ।ਭਾਵ ਕਿ ਟੈਕਸ ਰਿਬੇਟ ਵੀ ਦੇਵੇ ਤੇ ਵਿਆਜ ਲੈਣਾ ਵੀ ਬੰਦ ਕਰੇ ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …