Wednesday, February 25, 2026

120 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ‘ਚ ਬਣੇਗਾ ਸਟੇਟ ਕੈਂਸਰ ਇੰਸਟੀਚਿਊਟ -ਸੋਨੀ

ਕਿਹਾ ਹੁਣ ਤੱਕ ਪੰਜਾਬ ‘ਚ ਕਰੋਨਾ ਦੇ ਹੋਏ 2310275 ਟੈਸਟ

ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ) – ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਖਦਸ਼ੇ ਨੂੰ ਲੈ ਕੇ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵਲੋਂ ਮੈਡੀਕਲ ਕਾਲਜ ਵਿਖੇ ਰੀਵਿਊ ਮੀਟਿੰਗ ਕੀਤੀ ਗਈ।ਜਿਸ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਡਾਇਰੈਕਟਰ ਰਿਸਰਚ ਤੇ ਡਾਕਟਰੀ ਸਿਖਿਆ ਡਾ: ਅਵਨੀਸ਼ , ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਸਿਵਲ ਸਰਜਨ ਡਾ: ਆਰ.ਐਸ ਸੇਠੀ, ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਜੀਵ ਦੇਗਵਨ, ਡਾ: ਸੁਜਾਤਾ ਸ਼ਰਮਾ, ਜਿਲ੍ਹਾ ਮਲੇਰੀਆ ਅਫਸਰ ਡਾ: ਮਦਨ ਮੋਹਨ ਤੋਂ ਇਲਾਵਾ ਪੀ.ਡਬਲਿਯੂ.ਡੀ ਐਕਸੀਅਨ ਜਸਬੀਰ ਸਿੰਘ ਸੋਢੀ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਕਾਰੀ ਹਾਜ਼ਰ ਸਨ।
               ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਕਰੋਨਾ ਟੈਸਟਾਂ ਦੀ ਸਮਰੱਥਾ ‘ਚ ਵਾਧਾ ਕੀਤਾ ਜਾਵੇ ਤੇ ਯਕੀਨੀ ਬਣਾਇਆ ਜਾਵੇ ਕਿ ਇਕ ਦਿਨ ਵਿੱਚ 3000 ਦੇ ਕਰੀਬ ਕਰੋਨਾ ਦੇ ਟੈਸਟ ਕੀਤੇ ਜਾਣ।ਸੋਨੀ ਨੇ ਕਿਹਾ ਕਿ ਪੁਲਿਸ ਦੀ ਸਹਾਇਤਾ ਨਾਲ ਆਮ ਲੋਕਾਂ ਨੂੰ 20,000 ਦੇ ਕਰੀਬ ਮੁਫ਼ਤ ਮਾਸਕਾਂ ਦੀ ਵੰਡੇ ਜਾਣਗੇ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਨੇ ਸੀਨੀਅਰ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਕਰੋਨਾ ਵਾਰਡਾਂ ਵਿੱਚ ਜਾ ਕੇ ਖੁਦ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਨ ਤਾਂ ਜੋ ਮੌਤ ਦਰ ਵਿੱਚ ਕਮੀ ਆ ਸਕੇ।ਸੋਨੀ ਨੇ ਦੱਸਿਆ ਕਿ ਮਾਰਚ 2020 ਤੱਕ ਪੰਜਾਬ ਦੇ ਤਿੰਨੋ ਮੈਡੀਕਲ ਕਾਲਜਾਂ ਵਿੱਚ ਰੋਜਾਨਾ ਕਰੋਨਾ ਦੇ 40 ਟੈਸਟ ਹੀ ਕੀਤੇ ਜਾਂਦੇ ਸਨ।ਸਰਕਾਰ ਵੱਲੋਂ ਮੁੱਢਲੇ ਢਾਂਚੇ ਨੂੰ ਵਿਕਸਤ ਕਰਕੇ ਕਰੋਨਾ ਦੀ ਟੈਸਟਿੰਗ ਸਮਰੱਥਾ 26500 ਪ੍ਰਤੀ ਦਿਨ ਕੀਤੀ ਗਈ ਹੈ।ਪੰਜਾਬ ਵਿੱਚ ਹੁਣ ਤੱਕ ਕੁੱਲ ਆਰ.ਟੀ.ਪੀ.ਸੀ.ਆਰ ਤੇ 2310275 ਟੈਸਟ ਕੀਤੇ ਗਏ ਹਨ।
                ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ‘ਚ 120 ਕਰੋੜ ਰੁਪਏ ਦੀ ਲਾਗਤ ਨਾਲ ਸਟੈਟ ਕੈਂਸਰ ਇੰਸਟੀਚਿਊਟ ਸਥਾਪਤ ਕੀਤਾ ਜਾ ਰਿਹਾ ਹੈ।ਜਿਸ ਦਾ 70 ਫੀਸਦੀ ਤੋਂ ਜਿਆਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਆਉਂਦੇ 6 ਮਹੀਨੇ ਦੇ ਅੰਦਰ ਅੰਦਰ ਇਸ ਇੰਸਟੀਚਿਊਟ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਪੀ.ਜੀ.ਆਈ ਜਾਂ ਦਿੱਲੀ ਜਾਣ ਦੀ ਕੋਈ ਜਰੂਰਤ ਨਹੀਂ ਪਵੇਗੀ।ਇੰਸਟੀਚਿਊਟ ਵਿੱਚ ਆਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਹਰ ਕਿਸਮ ਦੇ ਟੈਸਟ ਕਰਨ ਦੀ ਵਿਵਸਥਾ ਵੀ ਹੋਵੇਗੀ।ਸੋਨੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਸ਼ਿਖਰ ਦੌਰਾਨ ਪੰਜਾਬ ਦੇ ਤਿੰਨੋ ਮੈਡੀਕਲ ਕਾਲਜਾਂ ਵਿੱਚ ਸਾਡੇ ਕੋਲ 1100 ਵੱਖਰੇ ਵੱਖਰੇ ਬੈਡ ਅਤੇ 226 ਆਈ.ਸੀ.ਯੂੁ ਬੈਡ ਸਨ।ਹੁਣ ਕੁੱਲ 1494 ਬੈਡਾਂ ਅਤੇ 399 ਆਈ.ਸੀ.ਯੂ ਬੈਡਾਂ ਵਾਲੇ ਸੁਵਿਧਾਜਨਕ ਏਅਰਕੰਡੀਸ਼ਨ ਆਈਸੋਲੇਸ਼ਨ ਵਾਰਡਾਂ ਨੂੰ ਵਧਾਇਆ ਗਿਆ ਹੈ।ਇਹ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਮੈਡੀਕਲ ਵਿਭਾਗ ਨੇ 65 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਹੈ।ਸੋਨੀ ਨੇ ਜਿਲ੍ਹਾ ਅੰਮ੍ਰਿਤਸਰ ਦੀ ਗੱਲ ਕਰਦਿਆਂ ਕਿਹਾ ਕਿ ਜਿਲੇ੍ਹ ਵਿੱਚ ਹੁਣ ਤੱਕ 277326 ਕਰੋਨਾ ਦੇ ਟੈਸਟ ਹੋ ਚੁੱਕੇ ਹਨ, ਜਿਸ ਵਿੱਚੋਂ 13217 ਵਿਅਕਤੀ ਕਰੋਨਾ ਪਾਜ਼ਟਿਵ ਪਾਏ ਗਏ ਹਨ।ਸੋਨੀ ਨੇ ਕਿਹਾ ਕਿ ਜਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 584 ਟੈਸਟ ਕੀਤੇ ਗੲੈ ਹਨ ਜਿੰਨਾਂ ਵਿੱਚੋਂ 364 ਵਿਅਕਤੀ ਪਾਜ਼ਟਿਵ ਪਾਏ ਗਏ ਸਨ ਅਤੇ ਇਕ ਸ਼ੱਕੀ ਵਿਅਕਤੀ ਦੀ ਡੇਂਗੂ ਨਾਲ ਮੌਤ ਹੋਈ ਹੈ।ਸਿਹਤ ਵਿਭਾਗ ਵੱਲੋਂ ਡੇਂਗੂ ‘ਤੇ ਕਾਬੂ ਪਾਉਣ ਲਈ ਫਾਗਿੰਗ ਵੀ ਕਰਵਾਈ ਗਈ ਹੈ ਅਤੇ ਹੁਣ ਤੱਕ 450 ਚਲਾਨ ਵੀ ਕੀਤੇ ਗਏ ਹਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …