ਅੰਮ੍ਰਿਤਸਰ, 12 ਦਸੰਬਰ (ਸੰਧੂ) – ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਰਜਿ: ਸੁਲਤਾਨਵਿੰਡ ਵੱਲੋਂ ਸੰਘਰਸ਼ੀ ਯੋਧੇ ਨਿਸ਼ਾਨ ਸਿੰਘ ਤੁੜ ਦੀ ਮਾਤਾ ਅਨੰਤੀ
ਕੌਰ (75) ਜੋ ਕਿ ਚੂਲੇ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਣ ਚੱਲਣ ਫਿਰਨ ਤੋਂ ਵੀ ਅਸਮਰੱਥ ਦਾ ਇਲਾਜ਼ ਕਰਵਾਇਆ ਹੈ।
ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਮਾਤਾ ਅਨੰਤੀ ਕੌਰ ਬੀਤੇ ਲੰਮੇ ਸਮੇਂ ਤੋਂ ਚੂਲੇ ਦੀ ਬਿਮਾਰੀ ਕਾਰਨ ਤਰਸਯੋਗ ਹਾਲਤ ‘ਚ ਮੰਜ਼ੇ ‘ਤੇ ਦਿਨ-ਕੱਟੀ ਕਰਨ ਲਈ ਮਜ਼ਬੂਰ ਸਨ।ਉਨ੍ਹਾਂ ਦਾ ਨਿੱਜੀ ਹਸਪਤਾਲ ‘ਚ ਇਲਾਜ਼ ਕਰਵਾ ਕੇ ਵਾਪਸ ਜੱਦੀ ਗ੍ਰਹਿ ਵਿਖੇ ਭੇਜ ਦਿੱਤਾ ਹੈ।ਉਨਾਂ ਕਿਹਾ ਕਿ ਟਰੱਸਟ ਦੇ ਨਾਲ ਜੁੜੀਆਂ ਸੰਗਤਾਂ ਵੱਲੋਂ ਦਾਨ ਦੇ ਰੂਪ ਵਿੱਚ ਭੇਜੇ ਗਏ 87229 ਰੁਪਏ ਦੀ ਰਾਸ਼ੀ ਵਿਚੋਂ ਮਾਤਾ ਜੀ ਦੇ ਚੂਲੇ ਦੇ ਅਪ੍ਰੇਸ਼ਨ ਦੌਰਾਨ ਹਸਪਤਾਲ ਵਿਖੇ 67,360 ਰੁਪਏ ਬਤੌਰ ਫੀਸ ਖਰਚ ਕਰ ਕੇ 20 ਹਜਾਰ ਰੁਪਏ ਦੀ ਰਾਸ਼ੀ ਘਰੇਲੂ ਕਾਰਜ਼ਾਂ ਲਈ ਉਨਾਂ ਨੂੰ ਨਗਦ ਦੇ ਦਿੱਤੀ ਗਈ ਹੈ।ਬੀਬੀ ਸੰਦੀਪ ਕੌਰ ਖਾਲਸਾ ਕੇ ਕਿਹਾ ਕਿ ਟਰੱਸਟ ਸੰਘਰਸ਼ੀ ਯੋਧਿਆਂ ਦੇ ਪਰਿਵਾਰਾਂ ਤੋਂ ਇਲਾਵਾ ਲੋੜਵੰਦ ਧੀਆਂ, ਭੈਣਾਂ ਅਤੇ ਬਜ਼ੁਰਗ ਮਾਤਾਵਾਂ ਦੀ ਸਾਂਭ ਸੰਭਾਲ ਲਈ ਵਚਨਬੱਧ ਹੈ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media