ਨਿਗਮ ਨੂੰ ਦੁਜੇ ਵਿਭਾਗਾਂ ਦਾ ਪੂਰਾ ਸਹਿਯੋਗ ਮਿਲਣ ਦਾ ਡੀ.ਸੀ ਨੇ ਦੁਆਇਆ ਭਰੋਸਾ
ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿਤਲ ਵਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਵਿਕਾਸ
ਕਾਰਜ਼ਾਂ ‘ਚ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਨਣ ਲਈ ਰੱਖੀ ਗਈ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਆਪਣੇ ਅਮਲੇ ਸਮੇਤ ਸ਼ਾਮਲ ਹੋਏ।ਪਹਿਲਾਂ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਸਾਰੇ ਵਿਭਾਗਾਂ ਵਲੋਂ ਆਪਸੀ ਸਹਿਯੋਗ ਨਾਲ ਨੇਪੜੇ ਚਾੜਣ ਲਈ ਗਠਨ ਅੰਮ੍ਰਿਤਸਰ ਸਿਟੀ ਡਿਵੈਲਪਮੈਂਟ, ਕੋਆਰਡੀਨੇਸ਼ਨ ਅਤੇ ਮਾਨੀਟਰਿੰਗ ਕਮੇਟੀ ਦੀ 10-12-2020 ਨੂੰ ਰੱਖੀ ਗਈ ਮੀਟਿੰਗ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਗਈ ਸੀ।ਤਾਂ ਜੋ ਇਸ ਤੋਂ ਪਹਿਲਾਂ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਕਾਸ ਕਾਰਜ਼ ਕਰਨ ’ਚ ਪੰਜਾਬ ਸਰਕਾਰ ਦੇ ਦੂਜੇ ਅਦਾਰਿਆਂ ਤੋਂ ਸਹਿਯੋਗ ਨਾ ਮਿਲਣ ਸਬੰਧੀਵਿਚਾਰ-ਵਟਾਂਦਰਾ ਕੀਤਾ ਜਾ ਸਕੇ ।ਜਿਸ ਤਹਿਤ ਇਹ ਮੀਟਿੰਗ ਨਿਗਮ
ਅੱਜ ਦੀ ਮੀਟਿੰਗ ਵਿਚ ਵਿਕਾਸ ਦੇ ਮੁੱਦੇ ‘ਤੇ ਗੱਲ ਕਰਦਿਆਂ ਸਭ ਤੋਂ ਪਹਿਲਾਂ ਸ਼ਹਿਰ ਦੀਆਂ 10-12 ਪ੍ਰਮੁੱਖ ਸੜਕਾਂ ਅਤੇ ਉਹਨਾਂ ਦਾ ਬੁਨਿਆਦੀ ਢਾਂਚਾ ਦਰੁਸਤ ਕਰਨ, ਸੜਕਾਂ ‘ਤੇ ਰੇਹੜੀਆਂ ਫੜੀਆਂ ਦਾ ਬੇ-ਤਰਤੀਬ ਤਰੀਕੇ ਨਾਲ ਲਗਾ ਕੇ ਸੜ੍ਹਕਾਂ ਜਾਮ ਕਰਨ, ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਰੇਹੜੀਆਂ ਵਾਲਿਆਂ ਵਲੋਂ ਸੜਕਾਂ ‘ਤੇ ਕੂੜਾ ਖਲਾਰਣ, ਫਲਾਈਓਵਰਾਂ ਦੇ ਹੇਠਾਂ ਦੀ ਥਾਵਾਂ ‘ਤੇ ਹੋ ਰਹੇ ਅਣ-ਅਧਿਕਾਰਤ ਕਬਜ਼ਿਆਂ ਤੇ ਪਿੱਲਰਾਂ ‘ਤੇ ਪੋਸਟਰ ਚਿਪਕਾ ਕੇ ਗੰਦੇ ਕਰਾ ਅਤੇ ਸ਼ਹਿਰ ਦੇ ਮੇਨ ਚੌਂਕਾਂ ਆਦਿ ਬਾਰੇ ਵਿਚਾਰ-ਵਟਾਂਦਰਾ ਕਰ ਕੇ ਇਹਨਾਂ ਨੂੰ ਦਰੁਸਤ ਕਰਨ ਵਾਸਤੇ ਪ੍ਰੋਗਰਾਮ ਉਲੀਕਿਆ ਗਿਆ।ਅਧਿਕਾਰੀਆਂ ਵਲੋਂ ਇਕ ਹਫ਼ਤੇ ਵਿੱਚ ਸਰਵੇ ਇਸ ਬਾਰੇ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਅੰਮ੍ਰਿਤਸਰ ਸਿਟੀ ਡਿਵੈਲਪਮੈਂਟ, ਕੋਆਰਡੀਨੇਸ਼ਨ ਅਤੇ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ।ਇਸ ਵਿਚ ਨਗਰ ਨਿਗਮ ਦੇ ਨਾਲ ਜਿਲ੍ਹੇ ਦੇ ਸਾਰੇ ਵਿਭਾਗ ਵੀ ਸ਼ਾਮਿਲ ਹੋਣਗੇ।ਉਨਾਂ ਕਿਹਾ ਕਿ ਇਸ ਸਭ ਦਾ ਮੁੱਖ ਮੰਤਵ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਅਤੇ ਸ਼ਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਅੰਮ੍ਰਿਤਸਰ ਸ਼ਹਿਰ ਦਾ ਨਾਮ ਦੇਸ਼ ਦੇ ਮੋਹਰੀ ਸ਼ਹਿਰਾਂ ਵਿਚ ਸ਼ੁਮਾਰ ਹੋਵੇ।
ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਮੌਜ਼ੂਦਾ ਨਗਰ ਨਿਗਮ ਹਾਊਸ ਦੇ ਹੋਂਦ ਵਿਚ ਆਉਣ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਨੂੰ ਲੀਹਾਂ ‘ਤੇ ਲਿਆਉਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ।ਪਰ ਅਧਿਕਾਰੀਆਂ ਨਾਲ ਜਦੋਂ ਵੀ ਮੀਟਿੰਗ ਕੀਤੀ ਜਾਂਦੀ ਹੈ ਤਾਂ ਉਹਨਾਂ ਵਲੋਂ ਇੱਕੋ ਗੱਲ ਦੀ ਸ਼ਿਕਾਇਤ ਰਹਿੰਦੀ ਹੈ ਕਿ ਪੰਜਾਬ ਸਰਕਾਰ ਦੇ ਬਾਕੀ ਅਦਾਰੇ ਜਿਵੇਂ ਕਿ ਨਗਰ ਸੁਧਾਰ ਟਰੱਸਟ, ਪੀ.ਡਬਲਿਊ.ਡੀ, ਮੰਡੀ ਬੋਰਡ, ਨੈਸ਼ਨਲ ਹਾਈਵੇ ਅਥਾਰਟੀ ਆਦਿ ਵਲੋਂ ਸਹਿਯੋਗ ਨਾ ਮਿਲਣ ਕਰਕੇ ਆਪਸੀ ਤਾਲਮੇਲ ਨਹੀਂ ਹੋ ਪਾਉਂਦਾ।ਜਿਸ ਨਾਲ ਕਈ ਜਗ੍ਹਾ ਵਿਕਾਸ ਦੇ ਕੰਮ ਅਧੂਰੇ ਰਹਿ ਜਾਂਦੇ ਹਨ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਭਰੋਸਾ ਦੁਆਇਆ ਗਿਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਦੇ ਨਾਲ ਖੜੇ ਹਨ ਅਤੇ ਮੀਟਿੰਗ ਕਰਕੇ ਸਰਕਾਰੀ ਵਿਭਾਗਾਂ ਨੂੰ ਨਿਗਮ ਨੂੰ ਪੂਰਾ ਸਹਿਯੋਗ ਦੇਣ ਦੀਆਂ ਹਦਾਇਤਾਂ ਜਾਰੀ ਕਰਣਗੇ।
ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਹਿੰਮਾਂਸ਼ੁ ਅਗਰਵਾਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ, ਨਿਗਮ ਦੇ ਓ.ਐਂਡ ਐਮ ਅਤੇ ਸਿਵਲ ਵਿੰਗ ਦੇ ਅਧਿਕਾਰੀ, ਸਿਹਤ ਅਫ਼ਸਰ, ਅਸਟੇਟ ਅਫਸਰ, ਮਸ਼ਹੂਰੀ ਵਿਭਾਗ ਦੇ ਅਧਿਕਾਰੀ ਆਦਿ ਸ਼ਾਮਿਲ ਸਨ।
Punjab Post Daily Online Newspaper & Print Media