Wednesday, July 29, 2026

ਐਨ.ਆਰ.ਆਈ ਹਿੰਮਤਪਾਲ ਸਿੰਘ ਵਲੋਂ ਸਰਕਾਰੀ ਸਕੂਲ ਅਬਦਾਲ ਨੂੰ ਐਲ.ਈ.ਡੀ ਦਾਨ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਸੂਬੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਸਕੂਲਾਂ ਦੇ ਵਿਕਾਸ ਵਿੱਚ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਪੰਜਾਬ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਸਮਾਜ ਨੂੰ ਪ੍ਰੇਰਿਤ ਕਰਨ ਲਈ ਚਲਾਈ ਮੁਹਿੰਮ ਤਹਿਤ ਅੱਜ ਸਰਕਾਰੀ ਹਾਈ ਸਕੂਲ ਅਬਦਾਲ ਦੇ ਸਾਬਕਾ ਵਿਦਿਆਰਥੀ ਅਤੇ ਐਨ.ਆਰ.ਆਈ ਹਿੰਮਤਪਾਲ ਸਿੰਘ ਵਲੋਂ ਸਕੂਲ ਨੂੰ ਐਲ.ਈ.ਡੀ ਭੇਟ ਕੀਤੀ ਗਈ।
               ਸਕੂਲ ਦੇ ਵਿਹੜੇ ਕਰਵਾਏ ਗਏ ਸਕੂਲ ਮੁਖੀ ਸ਼੍ਰੀਮਤੀ ਦੀਪਿਕਾ ਦੀਨ ਦੀ ਅਗਵਾਈ ਹੇਠ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੁੱਜੇ ਸਕੂਲ ਦਾ ਸਾਬਕਾ ਵਿਦਿਆਰਥੀ ਹਿੰਮਤਪਾਲ ਸਿੰਘ ਨੇ ਦੱਸਿਆ ਕਿ ਅੱਜ ਉਹ ਜਿਸ ਮੁਕਾਮ ‘ਤੇ ਪਹੁੰਚੇ ਹਨ ਉਹ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਬਦੌਲਤ ਹੀ ਹਾਸਲ ਕਰਨ ‘ਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਸਰਕਾਰੀ ਹਾਈ ਸਕੂਲ ਅਬਦਾਲ ਦੇ ਸਕੂਲ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਨਣ ਜਿਸ ਲਈ ਉਨ੍ਹਾਂ ਵਲੋਂ ਈ-ਕੰਟੈਟ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਐਡ.ਈ.ਡੀ ਦਾਨ ਕਰ ਰਹੇ ਹਨ ਅਤੇ ਭਵਿੱਖ ਵਿੱਚ ਸਕੂਲ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
              ਇਸ ਸਮੇਂ ਸਕੂਲ ਮੁਖੀ ਸ਼੍ਰੀਮਤੀ ਦੀਪਿਕਾ ਦੀਨ, ਗੁਰਵਿੰਦਰ ਸਿੰਘ, ਜਗਦੀਪ ਸਿੰਘ, ਮਨਦੀਪ ਕੁਮਾਰ, ਪ੍ਰੇਮਪਾਲ ਸਿੰਘ, ਪਰਵਿੰਦਰ ਕੌਰ, ਜਸਪਿੰਦਰ ਕੌਰ, ਜਸਪਾਲ ਕੌਰ, ਰੇਨੂੰ ਡੋਗਰਾ, ਜਸਪਾਲ ਸਿੰਘ ਸਿੰਘ ਤੇ ਹੋਰ ਸਕੂਲ ਸਟਾਫ ਵਲੋਂ ਦਾਨੀ ਐਨ.ਆਰ.ਆਈ ਹਿੰਮਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Check Also

ਸਿੱਖਿਆ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ, ਸਰਕਾਰ ਨੇ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ – ਹਰਭਜਨ ਸਿੰਘ ਈ.ਟੀ.ਓ

ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …