
ਅੰਮ੍ਰਿਤਸਰ, 27 ਅਕਤੂਬਰ (ਦੀਪ ਦਵਿੰਦਰ) – ਪੰਜਾਬੀ ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਅਧਿਆਪਕ ਆਗੂ ਅਤੇ ਸ਼ਾਇਰ ਇੰਦਰ ਸਿੰਘ ਮਾਨ ਦੇ ਕਾਵਿ-ਸੰਗ੍ਰਹਿ ‘ਸਖੀਹੁ ਸਹੇਲੜੀਹੁ’ ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਡਾ. ਪਰਮਿੰਦਰ, ਡਾ. ਊਧਮ ਸਿੰਘ ਸ਼ਾਹੀ, ਡਾ. ਇਕਬਾਲ ਕੌਰ ਸੌਂਧ ਸ੍ਰੀ ਨਿਰਮਲ ਅਰਪਨ ਅਤੇ ਪ੍ਰਮਿੰਦਰਜੀਤ ਹੋਰਾਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਬੋਲਦਿਆਂ ਡਾ. ਦਰਿਆ, ਡਾ. ਨਰੇਸ਼, ਡਾ. ਪ੍ਰਵੀਨ, ਦੀਪ ਦੇਵਿੰਦਰ ਸਿੰਘ, ਡਾ. ਹਜ਼ਾਰਾ ਸਿੰਘ ਚੀਮਾ ਅਤੇ ਜਗਦੀਸ਼ ਸਚਦੇਵਾ ਆਦਿ ਵਿਦਵਾਨਾਂ ਨੇ ਚਰਚਾ ਅਧੀਨ ਪੁਸਤਕ ਤੇ ਸਾਂਝੀ ਰਾਏ ਉਸਾਰਦਿਆਂ ਕਿਹਾ ਕਿ ਪੁਸਤਕ ਵਿਚਲੀਆਂ ਕਵਿਤਾਵਾਂ ਜਿੱਥੇ ਨਿੱਜ ਨੂੰ ਝੰਝੋੜਦੀਆਂ ਹਨ ਉਥੇ ਔਰਤ ਦੇ ਸੰਤਾਪ ਨੂੰ ਸੰਜੀਦਗੀ ਨਾਲ ਉਜਾਗਰ ਕਰਦੀਆਂ ਹਨ। ਜਿਸ ਨਾਲ ਲੇਖਕ ਦੀ ਵਿਚਾਰਧਾਰਾ ਦੀ ਪਰਪੱਕਤਾ ਦਾ ਪ੍ਰਗਟਾਵਾ ਬਾਖੂਬੀ ਹੁੰਦਾ ਹੈ। ਸ਼ਾਇਰ ਦੇਵ ਦਰਦ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਰਤਿੰਦਰ ਸੰਧੂ, ਹਰਬੰਸ ਸਿੰਘ ਨਾਗੀ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਮਨਮੋਹਨ ਬਾਸਰਕੇ, ਹਰਜੀਤ ਸੰਧੂ, ਜਗਤਾਰ ਗਿੱਲ, ਹਰਭਜਨ ਖੇਮਕਰਨੀ, ਮਲਵਿੰਦਰ, ਲਖਬੀਰ ਸਿੰਘ ਨਿਜਾਮਪੁਰ, ਧਰਵਿੰਦਰ ਔਲਖ, ਗੁਰਬਾਜ ਤੋਲਾ ਨੰਗਲ, ਮਾਸਟਰ ਅਜੀਤ ਸਿੰਘ, ਤਰਲੋਚਨ ਸਿੰਘ, ਦਲਜੀਤ ਅਰੋੜਾ, ਪ੍ਰਿੰ: ਰੇਖਾ ਮਹਾਜਨ, ਕਲਿਆਣ ਅੰਮ੍ਰਿਤਸਰੀ, ਡਾ. ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ, ਰਾਜ ਕੁਮਾਰ ਰਾਜ, ਡਾ. ਪਰਮਜੀਤ ਸਿੰਘ ਬਾਠ, ਮੱਖਣ ਭੈਣੀਵਾਲਾ, ਅਜੀਤ ਸਿੰਘ ਨਬੀਪੁਰ, ਪ੍ਰਿੰ: ਨਰੋਤਮ ਸਿੰਘ ਅਤੇ ਹਰੀ ਸਿੰਘ ਗਰੀਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Punjab Post Daily Online Newspaper & Print Media