ਨਵੀਂ ਦਿੱਲੀ, 27 ਅਕਤੂਬਰ (ਅੰਮ੍ਰਿਤ ਲਾਲਾ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਹਸਤਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਧਘਾਟਨ ਸਕੁੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਅਤੇ ਮੈਨੇਜਰ ਜਗਦੀਪ ਸਿੰਘ ਕਾਹਲੋ ਵੱਲੋਂ ਦੀਪ ਜਲਾ ਕੇ ਕੀਤਾ ਗਿਆ। ਵੱਖ-ਵੱਖ ਵਿਸ਼ਿਆਂ ਤੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਦੀ ਸ਼ਲਾਘਾ ਕਰਦੇ ਹੋਏ ਮੋਂਟੀ ਨੇ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਨਾਲ ਆਪਣੇ ਗਿਆਨ ਵਿੱਚ ਵਾਧਾ ਕਰਵਾਉਣ ਲਈ ਬਣਾਏ ਗਏ ਉਕਤ ਮਾਡਲਾਂ ਨੂੰ ਸ਼ਾਨਦਾਰ ਦੱਸਿਆ। ਵਧੀਆਂ ਮਾਡਲ ਬਨਾਉਣ ਵਾਲੇ ਬੱਚਿਆਂ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ। ਵਾਈਸ ਪ੍ਰਿੰਸੀਪਲ ਕੁਲਵਿੰਦਰ ਕੌਰ ਵੱਲੋਂ ਆਏ ਹੋਏ ਪਤਵੰਤਿਆਂ ਦਾ ਇਸ ਮੌਕੇ ਸਵਾਗਤ ਕੀਤਾ ਗਿਆ।