ਕਪੂਰਥਲਾ, 23 ਦਸੰਬਰ (ਪੰਜਾਬ ਪੋਸਟ ਬਿਊਰੋ) – ਥਾਣਾ ਸਤਨਾਮਪੁਰਾ ਫਗਵਾੜਾ ਤੋਂ ਪੁਲਿਸ ਪਾਰਟੀ ਜਿਸ ਵਿੱਚ ਏ.ਐਸ.ਆਈ ਪਰਵਿੰਦਰ ਸਿੰਘ, ਏ.ਐਸ.ਆਈ
ਭਗਵੰਤ ਸਿੰਘ, ਏ.ਐਸ.ਆਈ ਲਖਵਿੰਦਰ ਸਿੰਘ ਅਤੇ ਲੇਡੀ ਸਿਪਾਹੀ ਸਿਮਰਨਜੀਤ ਕੌਰ ਜੋ ਕਿ ਮੁਕੱਦਮਾ ਨੰਬਰ 31 ਮਿਤੀ 09-04-2017 ਅ/ਧ 420, 448, 506, 465, 471, 467, 468, 120-ਬੀ ਤਹਿਤ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਨੇੜੇ ਮਨਸਾ ਦੇਵੀ ਨਗਰ ਪਿੰਡ ਨਰੰਗਸ਼ਾਹ ਪੁਰ ਰੇਡ ਕੀਤੀ ਗਈ।
ਪੁਲਿਸ ਪਾਰਟੀ ਨੇ ਦੋਸ਼ੀਆਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਸੂਚਿਤ ਕੀਤਾ ਤਾਂ ਮੁਕੱਦਮਾ ਉੱਕਤ ਦੇ ਦੋਸ਼ੀਆਂ ਦਲਵੀਰ ਚੰਦ ਪੁੱਤਰ ਜੋਗਿੰਦਰਪਾਲ, ਮਨਪ੍ਰੀਤ ਸਿੰਘ ਪੁੱਤਰ ਜੋਗਿੰਦਰਪਾਲ, ਅਮਰਜੋਤ ਕੌਰ ਪਤਨੀ ਦਲਵੀਰ ਸਿੰਘ, ਜੋਗਿੰਦਰਪਾਲ ਪੁੱਤਰ ਦਰਸ਼ਨ ਲਾਲ, ਅਰੁਣ ਕੁਮਾਰ ਪੁੱਤਰ ਜੋਗਿੰਦਰਪਾਲ, ਸੁਨੀਤ ਪਤਨੀ ਜੋਗਿੰਦਰਪਾਲ, ਆਰਤੀ ਪੁੱਤਰੀ ਜੋਗਿੰਦਰਪਾਲ, ਸੰਦੀਪ ਕੌਰ ਪਤਨੀ ਅਰੁਣ ਕੁਮਾਰ ਅਤੇ ਹੋਰ ਨਾ-ਮਲੂਮ ਵਿਅਕਤੀਆਂ ਵਲੋਂ ਏ.ਐਸ.ਆਈ ਪਰਵਿੰਦਰ ਸਿੰਘ ਨੂੰ ਕਾਬੂ ਕਰਕੇ ਰੱਸੀ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ, ਬਾਕੀ ਪੁਲਿਸ ਪਾਰਟੀ ਪਰ ਵੀ ਪਥਰਾਅ ਕੀਤਾ ਗਿਆ ਅਤੇ ਪੁਲਿਸ ਦੀ ਗੱਡੀ ਦੀ ਵੀ ਭੰਨਤੋੜ ਕੀਤੀ।ਸੂਚਨਾ ਮਿਲਣ ‘ਤੇ ਐਸ.ਪੀ ਫਗਵਾੜਾ ਅਤੇ ਡੀ.ਐਸ.ਪੀ ਫਗਵਾੜਾ ਨੇ ਸਮੇਤ ਫੋਰਸ ਮੌਕੁ ‘ਤੇ ਪਹੁੰਚ ਕੇ ਪੁਲਿਸ ਪਾਰਟੀ ਨੂੰ ਦੋਸ਼ੀਆਂ ਪਾਸੋਂ ਛੁਡਵਾਇਆ। ਜੋ ਕਿ ਦੋਸ਼ੀਆਂ ਵਲੋਂ ਪੁਲਿਸ ਪਾਰਟੀ ਨੂੰ ਦੋਰਾਨੇ ਡਿਊਟੀ ਜਾਨੋ ਮਾਰਨ ਦੀ ਨੀਅਤ ਨਾਲ ਏ.ਐਸ.ਆਈ ਨੂੰ ਰੱਸੀ ਨਾਲ ਬੰਨ੍ਹ ਕੇ ਕੁੱਟਮਾਰ ਕਰਨ, ਪੁਲਿਸ ਪਾਰਟੀ ‘ਤੇ ਪਥਰਾਅ ਕਰਨ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਪੁਲਿਸ ਦੀ ਗੱਡੀ ਨੂੰ ਨੁਕਸਾਨ ਪਹੁੰਚਾਉਣ ‘ਤੇ ਦਸ਼ੀਆਂ ਦੇ ਖਿਲਾਫ ਥਾਣਾ ਸਤਨਾਮਪੁਰਾ ਵਿਖੇ ਮੁਕੱਦਮਾ ਦਰਜ਼ ਰਜਿਸਟਰ ਕਰਕੇ ਤਫਤੀਸ਼ ਜਾਰੀ ਹੈ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media