Saturday, March 28, 2026

ਜਿਲ੍ਹੇ ਦੇ ਈ.ਐਲ.ਸੀ ਮੈਂਬਰ (ਕਾਲਜਾਂ) ਦੇ ਆਨਲਾਈਨ ਕਵਿਜ਼ ਮੁਕਾਬਲੇ ਕਰਵਾਏ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਮੁੱਖ ਚੋੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੋਗਤਾ ਮਿਤੀ 1 ਜਨਵਰੀ 2021 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਜਿਲ੍ਹੇ ਵਿਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਵਿਦਿਆਰਥੀਆਂ ਦੀ ਚੋੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਅਤੇ ਮਜ਼ਬੂਤ ਲੋਕਤੰਤਰ ਵਿੱਚ ਹਿੱਸੇਦਾਰੀ ਲਈ ਅੰਮ੍ਰਿਤਸਰ ਦੇ ਜਿਲ੍ਹਾ ਚੋੋਣ ਅਫਸਰ ਦੀ ਯੋਗ ਅਗਵਾਈ ਹੇਠ ਇਸ ਜਿਲ੍ਹੇ ਦੇ ਈ.ਐਲ.ਸੀ ਮੈਂਬਰ (ਕਾਲਜਾਂ) ਦੇ ਆਨਲਾਈਨ ਕਵਿਜ਼ ਮੁਕਾਬਲੇ ਕਰਵਾਏ ਗਏ।ਇਹ ਕਵਿਜ਼ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਅੰਮਿ੍ਰਤਸਰ ਵਲੋਂ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ 280 ਪ੍ਰਤੀਯੋਗੀਆਂ ਨੇ ਭਾਗ ਲਿਆ।ਕਵਿਜ ਦਾ ਜਜਮੈਂਟ ਜਸਬੀਰ ਸਿੰਘ ਵਲੋਂ ਕੀਤੀ ਗਈ।ਇਸ ਪ੍ਰਤੀਯੋਗਿਤਾ ਨੂੰ ਆਨਲਾਈਨ ਕਰਨ ਵਿਚ ਜਿਲ੍ਹਾ ਸਿੱਖਿਆ ਵਿਭਾਗ ਦੇ ਲੈਕਚਰਾਰ ਮਿਸ ਆਦਰਸ਼ ਸ਼ਰਮਾ, ਸ਼੍ਰੀਮਤੀ ਰੋਹਿਨੀ, ਸ਼੍ਰੀਮਤੀ ਸ਼ਰਨਜੀਤ ਕੌਰ ਵਲੋਂ ਤਕਨੀਕੀ ਸਹਿਯੋਗ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਕਵਿਜ ਵਿਚ ਮਿਸ ਕੋਮਲਪ੍ਰੀਤ ਐਸ.ਆਰ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਨੇ ਪਹਿਲਾ ‘ਤੇ ਮਿਸ ਅਮਨਦੀਪ ਕੌਰ ਐਸ.ਆਰ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਨੇ ਦੂਸਰਾ ਤੇ ਮਿਸ ਨੂਰਪ੍ਰੀਤ ਕੌਰ ਐਸ.ਆਰ ਕਾਲਜ ਫਾਰ ਵੁਮੈਨ ਅੰਮਿ੍ਰਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹ ਤਿੰਨ ਜੇਤੂ ਵਿਦਿਆਰਥੀ ਮੁੱਖ ਚੋਣ ਅਫਸਰ ਪੰਜਾਬ ਵਲੋਂ 27 ਦਸੰਬਰ 2020 ਨੂੰ ਕਰਵਾਏ ਜਾ ਰਹੇ ਆਨਲਾਈਨ ਰਾਜ ਪੱਧਰੀ ਕੁਵਿਜ ਮੁਕਾਬਲੇ ਵਿੱਚ ਭਾਗ ਲੈਣਗੇ।ਚੋਣ ਤਹਿਸੀਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਜੇਤੂਆਂ ਨੂੰ ਨਕਦ ਇਨਾਮ ਅਤੇ ਰਾਜ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ।
              ਉਨਾਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵਲੋਂ ਮਿਤੀ 20.12.2020 ਨੂੰ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਤਹਿਤ ਤੀਜਾ ਆਨਲਾਈਨ ਕਵਿਜ ਮੁਕਾਬਲਾ ਕਰਵਾਇਆ ਗਿਆ ਸੀ।ਜਿਸ ਵਿੱਚ ਇਸ ਜਿਲ੍ਹੇ ਦੇ ਮਿਸ ਕ੍ਰਿਤਿਕਾ ਯਾਦਵ ਸਰੂਪ ਰਾਣੀ ਕਾਲਜ (ਇ.), ਅੰਮ੍ਰਿਤਸਰ ਅਤੇ ਰਮਨਦੀਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਅੰਮ੍ਰਿਤਸਰ ਰਾਜ ਪੱਧਰ ‘ਤੇ ਤੀਸਰਾ ਸਥਾਨ ਹਾਸਲ ਕੀਤਾ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …