Sunday, August 2, 2026

ਮੇਅਰ ਵਲੋਂ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਦਾ ਸਾਲ-2021 ਦਾ ਕੈਲੰਡਰ ਜਾਰੀ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਵਲੋਂ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ (ਰਜਿ:) ਦਾ ਸਾਲ-2021 ਦਾ ਕੈਲੰਡਰ ਜਾਰੀ ਕੀਤਾ ਗਿਆ।ਮੇਅਰ ਵਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਉਹਨਾਂ ਵਲੋਂ ਕੀਤੇ ਗਏ ਉਪਰਾਲੇ ਲਈ ਸ਼ੁਭਕਾਮਨਾਵਾਂ ਦੇ ਨਾਲ-ਨਾਲ ਨਵੇਂ ਸਾਲ 2021 ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ।ਮੇਅਰ ਨੇ ਕਿਹਾ ਕਿ ਨਿਗਮ ਦੇ ਸਮੂਹ ਕਰਮਚਾਰੀਆਂ ਵਲੋਂ ਸਾਲ-2020 ਦੌਰਾਨ ਕਰੋਨਾ ਵਾਇਰਸ ਮਹਾਮਾਰੀ ਤੋਂ ਸ਼ਹਿਰਵਾਸੀਆਂ ਨੂੰ ਬਚਾਊਣ ਲਈ ਆਪਣੀਆਂ ਕੀਮਤੀ ਜਾਨਾਂ ਦਾਅ ਤੇ ਲਗਾ ਕੇ ਸੇਵਾ ਨਿਭਾਈ ਗਈ ਹੈ।ਇਸ ਲਈ ਉਹ ਸ਼ਲਾਘਾ ਦਾ ਪਾਤਰ ਹਨ।ਉਹਨਾ ਕਿਹਾ ਕਿ ਹੁਣ ਵੇਲਾ ਹੈ ਕਿ ਸਾਰੇ ਕਰਮਚਾਰੀ ਮਿਲ ਕੇ ਇਸ ਨਵੇਂ ਸਾਲ ਵਿਚ ਆਪਣੀ ਤਹਿਦਿਲੀ ਨਾਲ ਗੁਰੂ ਨਗਰੀ ਦੀ ਸੇਵਾ ਨਿਭਾਉਣ ਅਤੇ ਨਗਰ ਨਿਗਮ ਅੰਮ੍ਰਿਤਸਰ ਨੂੰ ਬੁਲੰਦੀਆਂ ‘ਤੇ ਲੈ ਜਾਣ।ਯੂਨੀਅਨ ਦੇ ਨੁਮਾਇੰਦਿਆਂ ਵਲੋਂ ਮੇਅਰ ਕਰਮਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …