Tuesday, April 21, 2026

ਡਿਪਟੀ ਕਮਿਸ਼ਨਰ ਵਲੋਂ ਜਿਲ੍ਹੇ ‘ਚ ਵੱਖ-ਵੱਖ ਯੋਜਨਾਵਾਂ ਦੀ ਸ਼ੁਰੂਆਤ

ਈ-ਦਾਖਿਲ-ਸਮਾਰਟ ਮੀਟਰ, ਧੀਆਂ ਦੀ ਲੋਹੜੀ ਸਬੰਧੀ ਪ੍ਰੋਗਰਾਮ ਹੋਣਗੇ

ਕਪੂਰਥਲਾ, 7 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਵਲੋਂ ਕਪੂਰਥਲਾ ਜਿਲ੍ਹੇ ‘ਚ ਵੀ ਈ-ਦਾਖਿਲ, ਸਮਾਰਟ ਮੀਟਰ ਤੇ ਧੀਆਂ ਦੀ ਲੋਹੜੀ ਸਬੰਧੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ।
                    ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ ਸਮੇਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਮੌਕੇ ਆਨਲਾਈਨ ਤਰੀਕੇ ਨਾਲ ਭਾਗ ਲੈਣ ਪਿਛੋਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਪ੍ਰੋਗਰਾਮਾਂ ਨਾਲ ਲੋਕਾਂ ਨੂੰ ਵੱਡਾ ਲਾਭ ਹੋਵੇਗਾ।
                ਉਨ੍ਹਾਂ ਦੱਸਿਆ ਕਿ ਈ-ਦਾਖਿਲ ਨਾਲ ਉਪਭੋਗਤਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨਾਲ ਸਬੰਧਿਤ ਸ਼ਿਕਾਇਤਾਂ ਆਨਲਾਇਨ ਦਾਖਲ ਕਰ ਸਕਣਗੇ।ਇਸ ਤੋਂ ਇਲਾਵਾ ਧੀਆਂ ਦੀ ਲੋਹੜੀ ਤਹਿਤ ਸਾਰਾ ਜਨਵਰੀ ਮਹੀਨਾ ਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਤਹਿਤ ਨਵ ਜੰਮੀਆਂ ਧੀਆਂ ਨੂੰ ਬੇਬੀ ਕਿੱਟ ਤੇ ਮੁੱਖ ਮੰਤਰੀ ਵਲੋਂ ਭੇਜਿਆ ਵਧਾਈ ਸੰਦੇਸ਼ ਦਿੱਤਾ ਜਾਵੇਗਾ।
                  ਇਸ ਤੋਂ ਇਲਾਵਾ ਸਮਾਰਟ ਮੀਟਰ ਯੋਜਨਾ ਤਹਿਤ 4 ਜੀ ਤਕਨੀਕ ਦੇ ਅਧਾਰਿਤ ਮੀਟਰ ਲਗਾਏ ਜਾਣਗੇ , ਜਿਸ ਨਾਲ ਜਿੱਥੇ ਘਰ-ਘਰ ਮੀਟਰ ਦੀ ਰੀਡਿੰਗ ਲੈਣ ਦਾ ਕੰਮ ਖਤਮ ਹੋ ਜਾਵੇਗਾ।ਉਥੇ ਹੀ ਬਿਜ਼ਲੀ ਚੋਰੀ ਨੂੰ ਰੋਕਣ ਵਿੱਚ ਵੀ ਵੱਡੀ ਮਦਦ ਮਿਲੇਗੀ।
                ਇਸ ਮੌਕੇੇ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਗੀਤਾ ਬਿਸ਼ੰਭੂ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …