ਅੰਮ੍ਰਿਤਸਰ, 10 ਜਨਵਰੀ (ਦੀਪ ਦਵਿੰਦਰ ਸਿੰਘ) – ਅਦਾਕਾਰ ਗੁਰਕੀਰਤ ਸੰਧੂ ਦੀ ਪਹਿਲੀ ਬਰਸੀ ‘ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਨਾਟਰੰਗ
ਅੰਮ੍ਰਿਤਸਰ ਅਤੇ ਅਵਾਜ਼ ਰੰਗਮੰਚ ਟੋਲੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪ੍ਰਸਿੱਧ ਹਿੰਦੀ ਦਲਿਤ ਲੇਖਕ ਓਮ ਪ੍ਰਕਾਸ਼ ਵਾਲਮੀਕੀ ਦੀ ਜੀਵਨੀ ‘ਤੇ ਅਧਾਰਿਤ ਨਾਟਕ ਜੂਠ ਦਾ ਮੰਚਨ ਕੀਤਾ ਗਿਆ।ਬਲਰਾਮ ਬੋਧੀ ਵਲੋਂ ਲਿਖੇ ਇਸ ਨਾਟਕ ਨੂੰ ਕੰਵਲ ਰੰਦੇਅ ਨੇ ਨਿਰਦੇਸ਼ਿਤ ਕੀਤਾ।ਜਿਕਰਯੋਗ ਹੈ ਕੇ ਲਾਕਡਾਉਨ ਤੋਂ ਬਾਅਦ ਵਿਰਸਾ ਵਿਹਾਰ ਵਿੱਚ ਇਹ ਪਹਿਲੀ ਪੇਸ਼ਕਾਰੀ ਸੀ, ਜੋ ਕੋਵਿਡ 19 ਦੀਆਂ ਸਾਵਧਾਨੀਆਂ ਨੂੰ ਧਿਅਨ ‘ਚ ਰੱਖਦੇ ਕੀਤੀ ਗਈ।ਨਾਟਕ ਰਾਹੀਂ ਓਮ ਪ੍ਰਕਾਸ਼ ਵਾਲਮੀਕੀ ਦੀ ਜਾਤ-ਪਾਤ ਕਰਕੇ ਨਰਕ ਬਣੀ ਜ਼ਿੰਦਗੀ ਨੂੰ ਮੰਚ ‘ਤੇ ਬਾਖੂਬੀ ਪੇਸ਼ ਕੀਤਾ ਗਿਆ।ਇਕ ਪਾਤਰੀ ਨਾਟਕ ਨਾਟਕ ਵਿੱਚ ਓਮ ਪ੍ਰਕਾਸ਼ ਵਾਲਮੀਕੀ ਦੀ ਭੁਮਿਕਾ ਵਿੱਚ ਨੋਜਵਾਨ ਅਦਾਕਾਰ ਬਚਨਪਾਲ ਨੇ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮੰਨਵਾਇਆ।ਨਾਟਕ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ।
ਇਸ ਮੌਕੇ ਗੁਰਕੀਰਤ ਸੰਧੂ ਦੇ ਪਿਤਾ ਸਰਦੀਪ ਸਿੰਘ, ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਸਮੇਤ ਵਿਰਸਾ ਵਿਹਾਰ ਪ੍ਰਧਾਨ ਕੇਵਲ ਧਾਲੀਵਾਲ, ਸਕੱਤਰ ਭੁਪਿੰਦਰ ਸੰਧੂ, ਵਿਸ਼ੂ ਸ਼ਰਮਾ, ਨਵਨੀਤ ਰੰਦੇਅ, ਕਰਮਜੀਤ ਸੰਧੂ, ਸਾਹਿਲ ਪ੍ਰੀਤ ਨਗਰ ਤੇ ਨਾਟ ਪ੍ਰੇਮੀ ਹਾਜ਼ਰ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media