Tuesday, April 21, 2026

ਆਮ ਆਦਮੀ ਪਾਰਟੀ ਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਵਲੋਂ ਸੰਗਰੂਰ ਦਾਣਾ ਮੰਡੀ ਵਿਖੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਹੋਏ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਲੋਹੜੀ ਮਨਾਈ ਗਈ।ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਤੁਰੰਤ ਵਾਪਸ ਲੈ ਲੇਣੇ ਚਾਹੀਦੇ ਹਨ, ਕਿਉਂਕਿ ਬਹੁਤ ਸਾਰੇ ਕਿਸਾਨ ਸ਼ਹੀਦੀਆਂ ਪਾ ਰਹੇ ਹਨ।
ਹਲਕਾ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ਼ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੇ ਹਰ ਫੈਸਲੇ ਦਾ ਉਹ ਸਾਥ ਦੇਣਗੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਛੱਡ ਕੇ ਕਿਸਾਨਾਂ ਦੇ ਹੱਕ ‘ਚ ਫੈਸਲਾ ਲਵੇ।
                   ਇਸ ਮੌਕੇ ਆਪ ਆਗੂ ਗੁਰਦੇਵ ਸੰਗਾਲਾ, ਮਹਿੰਦਰ ਸਿੱਧੂ, ਜਸਵੀਰ ਕੁਦਨੀ, ਚਰਨਜੀਤ ਚੰਨੀ, ਹਰਵਿੰਦਰ ਛਾਜ਼ਲੀ, ਕਰਮਜੀਤ ਕੁਠਾਲਾ, ਸਿਕੰਦਰ ਸਿੰਘ, ਰਾਜਵੰਤ ਘੁੱਲੀ, ਕੁਲਜਿੰਦਰ ਢੀਂਡਸਾ, ਅਨਵਰ ਧੂਰੀ, ਸੰਦੀਪ ਸਿੰਗਲਾ, ਅਵਤਾਰ ਈਲਵਾਲ, ਪੰਨੂ ਕਾਤਰੋਂ ਆਗ ਹਾਜ਼ਰ ਰਹੇ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …