Tuesday, November 24, 2026

ਹੱਡੀਆਂ, ਜੋੜਾਂ ਦਾ ਦਰਦ, ਮੈਡੀਸਨ ਅਤੇ ਹੋਮਿਓਪੈਥੀ ਕੈਂਪ 24 ਜਨਵਰੀ ਨੂੰ

ਸਮਰਾਲਾ, 22 ਜਨਵਰੀ (ਇੰਦਰਜੀਤ ਸਿੰਘ ਕੰਗ) – ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਸਮਰਾਲਾ, ਕਮਲ ਕਲੋਨੀ ਸਮਰਾਲਾ ਵਲੋਂ ਪਿਛਲੇ ਅੱਠ ਸਾਲਾਂ ਤੋਂ ਸਮਾਜਸੇਵਾ ਦੇ ਵੱਖ ਵੱਖ ਖੇਤਰਾਂ ਵਿੱਚ ਨਿਸ਼ਕਾਮ ਅਤੇ ਨਿਸਵਾਰਥ ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਹੈ।ਟਰੱਸਟ ਦੇ ਚੇਅਰਮੈਨ ਜੀਤ ਰਾਵਲ ਨੇ ਦੱਸਿਆ ਕਿ ਸੋਨਾਲੀ ਰਾਵਲ ਦੇ 36ਵੇਂ ਜਨਮ ਦਿਨ ਅਤੇ ਟਰੱਸਟ ਦੇ 8ਵੇਂ ਸਥਾਪਨਾ ਦਿਵਸ ਦੇ ਮੌਕੇ 24 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕਮਲ ਕਲੋਨੀ ਸਮਰਾਲਾ ਵਿਖੇ ਹੱਡੀਆਂ, ਜੋੜਾਂ ਦਾ ਦਰਦ, ਮੈਡੀਸਨ ਅਤੇ ਹੋਮਿਓਪੈਥੀ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਆਈ.ਵੀ.ਵਾਈ ਹਸਪਤਾਲ ਖੰਨਾ ਦੇ ਅਨੁਭਵੀ ਅਤੇ ਸਪੈਸ਼ਲਿਸਟ ਡਾਕਟਰ ਪਰਿਕਲਪ ਭਾਰਤੀ ਸ਼ਰਮਾ ਅਤੇ ਡਾ. ਨਤਿਨ ਮਿੱਤਲ ਪੁੱਜ ਰਹੇ ਹਨ।ਟਰੱਸਟ ਦੇ ਹੋਮਿਓਪੈਥੀ ਡਾਕਟਰ ਦਰਿੰਦਰਪਾਲ ਸਿੰਘ ਚਾਹਲ ਵੀ ਮਰੀਜ਼ਾਂ ਦਾ ਚੈਕਅੱਪ ਕਰਨਗੇ।ਕੈਂਪ ਦੀ ਪ੍ਰਧਾਨਗੀ ਸਮਰਾਲਾ ਦੇ ਐਸ.ਡੀ.ਐਮ ਮਿਸ ਗੀਤਿਕਾ ਸਿੰਘ ਕਰਨਗੇ ਅਤੇ ਕੈਨਰਾ ਬੈਂਕ ਦੇ ਖੇਤਰੀ ਪ੍ਰਬੰਧਕ ਸ਼ੰਕਰ ਲਾਲ ਅਤੇ ਵਰੁਣ ਸਿੰਘ ਠਾਕੁਰ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।ਸਮਰਾਲਾ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਭਾਰਦਵਾਜ ਅਤੇ ਬਲਜਿੰਦਰ ਕੌਰ ਖੀਰਨੀਆਂ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਣਗੇ।ਕੈਂਪ ਵਿੱਚ ਮਰੀਜ਼ਾਂ ਦਾ ਮੁਫਤ ਚੈਕਅੱਪ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ।ਜੇਕਰ ਕਿਸੇ ਨੂੰ ਵੀ ਉਪਰੋਕਤ ਰੋਗ ਸਬੰਧੀ ਕੋਈ ਜਰੂਰਤ ਹੈ ਤਾਂ ਉਹ ਇਥੇ ਪਹੁੰਚ ਕੇ ਆਪਣਾ ਚੈਕਅੱਪ ਕਰਵਾ ਲਾਭ ਲੈ ਸਕਦੇ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …