ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਜਿਥੇ ਬੇਰੋਜ਼ਗਾਰ ਵਿਦਿਆਰਥੀਆਂ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਰਾਹੀਂ
ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।ਜਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਕਿਹਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਜੂਮ ਐਪ ਰਾਹੀਂ ਉਹਨਾਂ ਦੇ ਉਜਵਲ ਭਵਿੱਖ ਲਈ ਕੈਰੀਅਰ ਕੋਂਸਿਲਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਹੋਰ ਬਹੁਤ ਵੱਡਾ ਉਪਰਾਲਾ ਕਰਦੇ ਹੋਏ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਵਿਦੇਸ਼ਾਂ ’ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਮੁਫਤ ਕਾਊਂਸਲਿੰਗ ਸ਼ੁਰੂ ਕੀਤੀ ਹੈ।ਚਾਹਵਾਨ ਪ੍ਰਾਰਥੀ 12ਵੀਂ ਜਾਂ ਡਿਗਰੀ ਪਾਸ ਹੋਣਾ ਚਾਹੀਦਾ ਹੈ।ਉਹ ਸੈਸ਼ਨ 2019-20 ਅਤੇ 2020-2021 ਵਿਚ ਪਾਸ ਕਰਨ ਵਾਲੇ ਪ੍ਰਾਰਥੀ ਇਸ ਵਿਚ ਅਪਲਾਈ ਕਰ ਸਕਦੇ ਹਨ।ਪ੍ਰਾਰਥੀ ਦੇ ੳਵਰਆਲ 6.5 ਬੈਂਡ ਤੇ ਹਰੇਕ ਮੈਡਿਊਲ ਵਿਚੋਂ 6 ਬੈਂਡ ਹੋਣੇ ਲਾਜ਼ਮੀ ਹਨ।ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਪੜ੍ਹਾਈ ਦੀ ਫੀਸ, ਰਹਿਣ-ਸਹਿਣ ਤੇ ਆਉਣ-ਜਾਣ ਦੇ ਖਰਚੇ ਦਾ ਇੰਤਜ਼ਾਮ ਅਪਣੇ ਪੱਧਰ ‘ਤੇ ਕਰਨਾ ਹੋਵੇਗਾ। ਹੋਰ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਪਠਾਨਕੋਟ ਦੇ ਹੈਲਪਲਾਈਨ ਨੰਬਰ 7657825214 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media