Sunday, August 2, 2026

ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱੱਕ ‘ਚ ਬਾਰ ਐਸੋਸੀਏਸ਼ਨ ਵਲੋਂ ਮਤਾ ਪਾਸ, ਕੇਂਦਰ ਸਰਕਾਰ ਦੀ ਕੀਤੀ ਨਿੰਦਾ

ਸ਼ਾਤਮਈ ਅੰਦੋਲਨ ਨੂੰ ਬਦਨਾਮ ਕਰਨ ਦੇ ਵਿਰੋਧ ‘ਚ ਵਕੀਲਾਂ ਨੇ ਕੰਮਕਾਜ਼ ਰੱਖਿਆ ਬੰਦ

ਸਮਰਾਲਾ, 29 ਜਨਵਰੀ (ਇੰਦਰਜੀਤ ਸਿੰਘ ਕੰਗ) – ਅੱਜ ਬਾਰ ਐਸੋਸੀਏਸ਼ਨ ਸਮਰਾਲਾ ਦੀ ਇੱਕ ਜਰੂਰੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸ਼ਰਮਾ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ਕੇਂਦਰ ਸਰਕਾਰ ਵਲੋਂ ਗਲਤ ਰੰਗਤ ਦੇਣ, ਜਾਣਬੁੱਝ ਕੇ ਆਪਣੀਆਂ ਗਲਤੀਆਂ ਲੁਕਾਉਣ ਅਤੇ ਕਿਸਾਨਾਂ ਆਗੂਆਂ ਤੇ ਪਰਚੇ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਸਮੂਹ ਮੈਂਬਰਾਂ ਨੇ ਗੈਰਕਾਨੂੰਨੀ ਅਨਸਰਾਂ ਵਲੋਂ ਕੀਤੀ ਸ਼ਰਮਨਾਕ ਹਰਕਤ ਦੀ ਵੀ ਨਿੰਦਾ ਕੀਤੀ।ਜਿਨ੍ਹਾਂ ਨੇ ਕੌਮੀ ਝੰਡੇ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੇਕਸੂਰ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਿਸਾਨ ਯੂਨੀਅਨਾਂ ਅਤੇ ਸਾਰੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਪ੍ਰਤੀ ਆਮ ਲੋਕਾਂ ਦੇ ਮਨ ਵਿੱਚ ਗਲਤ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵੀ ਕੀਤੀ।ਮੈਂਬਰਾਂ ਨੇ ਨਾਭਾ ਬਾਰ ਵੱਲੋਂ ਦਿੱਤੀ ਕਾਲ ਦੇ ਰੋਸ ਵਜੋਂ ਪੰਜਾਬ ਭਰ ਵਿੱਚ ਅੱਜ ਕੰਮ ਬੰਦ ਰੱਖੇ ਜਾਣ ਲਈ ਦਿੱਤੇ ਗਏ ਸੱਦੇ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।ਇਸ ਲਈ ਸਰਕਾਰ ਦੇ ਸ਼ਰਮਨਾਕ ਕੰਮ ਦੀ ਨਿੰਦਾ ਕਰਨ ਲਈ, ‘‘ਸੰਯੁਕਤ ਕਿਸਾਨ ਮੋਰਚਾ’’ ਦੇ ਕਾਨੂੰਨੀ ਅਤੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਰੇ ਵਕੀਲ ਸਾਹਿਬਾਨਾਂ ਨੇ ਸਰਬਸੰਮਤੀ ਨਾਲ ਅੱਜ ਰੋਸ ਵਜੋਂ ਕੰਮ ਬੰਦ ਕਰਨ ਦਾ ਫੈਸਲਾ ਲਿਆ।
                  ਇਸ ਮੌਕੇ ਹੋਰਨਾਂ ਤੋਂ ਇਲਾਵਾ ਵਕੀਲ ਸਾਹਿਬਾਨ ਵਿਪਨ ਖੇੜਾ ਸੈਕਟਰੀ, ਗੁਰਜੀਤ ਸਿੰਘ ਮਿਠੇਵਾਲ ਜੁਆਇੰਟ ਸੈਕਟਰੀ, ਐਨ.ਕੇ ਸ਼ਰਮਾ, ਹੇਮ ਰਾਜ ਕੱਕੜ ਮੈਂਬਰ, ਐਸ.ਐਸ ਸੇਖੋਂ, ਕੇ.ਸੀ ਕਪੂਰ, ਚਮਨਦੀਪ ਸਿੰਘ, ਭਜਨ ਸਿੰਘ, ਨਿਰਮੈਲ ਸਿੰਘ, ਐਮ.ਜੀ ਪਰਾਸ਼ਰ, ਸ਼ਿਵ ਕੁਮਾਰ ਕਲਿਆਣ, ਐਸ.ਕੇ ਵਸ਼ਿਸ਼ਟ, ਕੁਲਜਿੰਦਰ ਸਿੰਘ ਦੀਵਾ, ਕੁਲਦੀਪ ਕੁਮਾਰ ਸ਼ਰਮਾ, ਅਮਿਤ ਸੱਦੀ, ਦੀਪਕ ਸ਼ਰਮਾ, ਭੀਮ ਸਹਿਰਾਬ, ਜਗਜੀਤ ਰਾਏ ਵਡੇਰਾ, ਤਰਲੋਕ ਸਿੰਘ ਅਤੇ ਰਵੀ ਸੋਫਤ ਆਦਿ ਮੌਜੂਦ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …