Friday, April 17, 2026

ਕਪੂਰਥਲਾ ਤੇ ਸੁਲਤਾਨਪੁਰ ਲੋਧੀ ਨਿਗਮਾਂ ਲਈ ਨਾਮਜ਼ਦਗੀਆਂ ਅੱਜ ਤੋਂ

ਕਪੂਰਥਲਾ ਲਈ 5 ਅਤੇ ਸੁਲਤਾਨਪੁਰ ਲਈ ਇੱਕ ਰਿਟਰਨਿੰਗ ਅਫਸਰ ਨਿਯੁੱਕਤ

ਕਪੂਰਥਲਾ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਸਟੇਟ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਨਿਗਮਾਂ ਤੇ ਨਗਰ ਕੌਸਲਾਂ ਲਈ ਚੋਣਾਂ ਕਰਵਾਉਣ ਸਬੰਧੀ ਨਾਮਜ਼ਦਗੀਆਂ ਕੱਲ੍ਹ 30 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ।ਜਿਸ ਲਈ ਕਪੂਰਥਲਾ ਨਗਰ ਨਿਗਮ ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ।
ਵਧੀਕ ਜਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਪੀ ਆਂਗਰਾ ਨੇ ਦੱਸਿਆ ਕਿ ਕਪੂਰਥਲਾ ਜਿਲ੍ਹੇ ਅੰਦਰ ਕਪੂਰਥਲਾ ਨਗਰ ਨਿਗਮ ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੀ ਚੋਣ ਲਈ ਕੱਲ੍ਹ 30 ਜਨਵਰੀ ਤੋਂ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ।ਨਾਮਜ਼ਦਗੀ ਪੱਤਰ 30 ਜਨਵਰੀ ਤੋਂ 3 ਫਰਵਰੀ ਤੱਕ ਪ੍ਰਾਪਤ ਕੀਤੇ ਜਾਣਗੇ ਅਤੇ 4 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ।5 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ ਅਤੇ ਉਸੇ ਦਿਨ 3 ਵਜੇ ਬਾਅਦ ਦੁਪਹਿਰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।ਵੋਟਾਂ 14 ਫਰਵਰੀ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ।
ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿ੍ਆ ਲਈ ਕਪੂਰਥਲਾ ਵਿਖੇ 5 ਰਿਟਰਨਿੰਗ ਅਫਸਰ ਨਿਯੁੱਕਤ ਕੀਤੇ ਗਏ ਹਨ। ਇਨ੍ਹਾਂ ਵਿਚ ਵਾਰਡ ਨੰਬਰ 1 ਤੋਂ 10 ਤੱਕ ਲਈ ਰਿਟਰਨਿੰਗ ਅਫਸਰ ਗੁਰਪ੍ਰੀਤ ਸਿੰਘ ਸੈਣੀ, ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਵੀਜ਼ਨ ਕਪੂਰਥਲਾ ਹਨ ਤੇ ਇਨ੍ਹਾਂ ਵਾਰਡਾਂ ਲਈ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਦਾ ਸਥਾਨ ਦਫਤਰ ਸਕੱਤਰ ਮਾਰਕੀਟ ਕਮੇਟੀ ਕਪੂਰਥਲਾ ਹੈ।
              ਵਾਰਡ ਨੰਬਰ 11 ਤੋਂ 20 ਲਈ ਰਿਟਰਨਿੰਗ ਅਫਸਰ ਮਨਵੀਰ ਸਿੰਘ ਢਿੱਲੋਂ ਤਹਿਸੀਲਦਾਰ ਕਪੂਰਥਲਾ ਹੋਣਗੇ ਅਤੇ ਨਾਮਜ਼ਦਗੀ ਪੱਤਰ ਦਫਤਰ ਤਹਿਸੀਲਦਾਰ ਕਮਰਾ ਨੰਬਰ 215 ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਕਪੂਰਥਲਾ ਵਿਖੇ ਪ੍ਰਾਪਤ ਕੀਤੇ ਜਾਣਗੇ।
              ਵਾਰਡ ਨੰਬਰ 21 ਤੋਂ 30 ਤੱਕ ਲਈ ਰਿਟਰਨਿੰਗ ਅਫਸਰ ਧਰਮਿੰਦਰ ਸਿੰਘ ਐਸ.ਡੀਈ ਵਾਟਰ ਸਪਲਾਈ ਤੇ ਸੈਨੀਟੇਸ਼ਨ ਸਬ ਡਿਵੀਜ਼ਨ ਕਪੂਰਥਲਾ ਹਨ ਅਤੇ ਨਾਮਜ਼ਦਗੀ ਪੱਤਰ ਦਫਤਰ ਐਸ.ਡੀ.ਈ ਵਾਟਰ ਸਪਲਾਈ ਤੇ ਸੈਨੀਟੇਸ਼ਨ ਸਬ ਡਿਵੀਜ਼ਨ ਗਲੀ ਨੰਬਰ 13 ਟੈਗੌਰ ਨਗਰ ਕਪੂਰਥਲਾ ਵਿਖੇ ਪ੍ਰਾਪਤ ਕੀਤੇ ਜਾਣਗੇ।
             ਵਾਰਡ ਨੰਬਰ 31 ਤੋਂ 40 ਤੱਕ ਰਿਟਰਨਿੰਗ ਅਫਸਰ ਦਿਲਪ੍ਰੀਤ ਸਿੰਘ ਐਸ.ਡੀ.ਓ ਪੰਜਾਬ ਮੰਡੀ ਬੋਰਡ ਕਪੂਰਥਲਾ ਹੋਣਗੇ ਅਤੇ ਨਾਮਜ਼ਦਗੀ ਪੱਤਰ ਦਫਤਰ ਐਸ.ਡੀ.ਓ ਪੰਜਾਬ ਮੰਡੀ ਬੋਰਡ ਕਪੂਰਥਲਾ ਵਿਖੇ ਪ੍ਰਾਪਤ ਕੀਤੇ ਜਾਣਗੇ।
              ਵਾਰਡ ਨੰਬਰ 41 ਤੋਂ 50 ਤੱਕ ਲਈ ਰਿਟਰਨਿੰਗ ਅਫਸਰ ਸੰਦੀਪ ਵਰਮਾ ਐਸ.ਡੀ.ਓ-2 ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ ਕੰਸਟਰਕਸ਼ਨ) ਡਿਵੀਜ਼ਨ ਨੰਬਰ 1 ਕਪੂਰਥਲਾ ਹੋਣਗੇ ਤੇ ਨਾਮਜ਼ਦਗੀ ਪੱਤਰ ਦਫਤਰ ਐਸ.ਡੀ.ਓ ਲੋਕ ਨਿਰਮਾਣ ਵਿਭਾਗ (ਬੀ.ਐਂਡ ਆਰ ਕੰਸਟਰਸ਼ਨ) ਡਿਵੀਜ਼ਨ ਨੰਬਰ 1 ਕਪੂਰਥਲਾ ਵਿਖੇ ਪ੍ਰਾਪਤ ਕੀਤੇ ਜਾਣਗੇ।
               ਸੁਲਤਾਨਪੁਰ ਲੋਧੀ ਨਗਰ ਕੌਸਲ ਲਈ ਸਾਰੇ 13 ਵਾਰਡਾਂ ਲਈ ਰਿਟਰਨਿੰਗ ਅਫਸਰ ਖੇਤੀਬਾੜੀ ਅਫਸਰ ਸੁਲਤਾਨਪੁਰ ਲੋਧੀ ਹੋਣਗੇ ਅਤੇ ਨਾਮਜ਼ਦਗੀ ਪੱਤਰ ਦਫਤਰ ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ ਵਿਖੇ ਪ੍ਰਾਪਤ ਕੀਤੇ ਜਾਣਗੇ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …