Tuesday, November 24, 2026

ਸੁੱਚੇ-ਜੈਲੇ ਦੇ ਨਵੇਂ ਸੂਫ਼ੀ ਗੀਤ ‘ਯਾਰ ਦੇ ਵਿਹੜੇ’ ਦੀ ਸ਼ੂਟਿੰਗ ਮੁਕੰਮਲ

ਚੰਡੀਗੜ, 8 ਫਰਵਰੀ (ਪ੍ਰੀਤਮ ਲੁਧਿਆਣਵੀ) – ਐਕਸਪਰਟ ਪਿਕਚਰ ਵਲੋਂ ੁਪ੍ਰਸਿੱਧ ਸੂਫ਼ੀ ਗਾਇਕ ਸੁੱਚੇ-ਜੈਲੇ ਸ਼ੇਖੂਪੁਰੀਏ ਦੀ ਅਵਾਜ਼ ਵਿੱਚ ਗਾਏ ਗੀਤ ‘ਯਾਰ ਦੇ ਵਿਹੜੇ’ ਦੀ ਸ਼ੂਟਿੰਗ ਮਡਾਲੀ ਸਰੀਫ਼ ਰੋਜ਼ੇ ‘ਤੇ ਮੁਕੰਮਲ ਹੋ ਗਈ ਹੈ।
                     ਗੀਤਕਾਰ ਲੱਕੀ ਸੰਤਪੁਰੀਏ ਦੇ ਲਿਖੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਐਕਸਪਰਟ ਪਿਕਚਰ ਦੀ ਟੀਮ ਨੇ ਤੇ ਇਸ ਗੀਤ ਦੇ ਐਡੀਟਰ ਤੇ ਕੋਰੀਓਗ਼੍ਰਾਫਰ ਹਨ ਮਨੀ ਬਰਾੜ।ਮਾਡਲ ਮੈਡਮ ਇਨਾਇਤ ਤੇ ਰੀਨਾ ਭੱਟੀ ਕੋਰੀਓਗ਼੍ਰਾਫਰ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ।ਪ੍ਰੋਡਿਊਸਰ ਸੁਰਜੀਤ ਸਿੰਘ ਦੀ ਦੇਖ-ਰੇਖ ਵਿੱਚ ਕੈਮਰਾਮੈਨ ਮੁਨੀਸ਼ ਅੰਗੁਰਾਲ ਤੇ ਵੀਡੀਓ ਮੈਕਅਪ ਮੈਨ ਸਾਹਿਲ ਨੇ ਵੀ ਆਪਣਾ ਕੰਮ ਬਾਖੂਬੀ ਨਿਭਾਇਆ ਹੈ।
                     ਅਣਗਿਣਤ ਗੀਤਾਂ ਨਾਲ ਸਾਹਿਤ ਤੇ ਸੱਭਿਆਚਾਰ ਦੀ ਝੋਲੀ ਮਾਲੋ-ਮਾਲ ਕਰ ਚੁੱਕੇ ਗਾਇਕ ਜੈਲੇ ਸ਼ੇਖੂਪੁਰੀਏ ਨੇ ਪੱਤਰਕਾਰਾ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਨੂੰ ਆਪਣੇ ਕਦਰਦਾਨ ਸਰੋਤਿਆਂ ਤੋਂ ਆਸ ਹੈ ਕਿ ਉਹ ਇਸ ਗੀਤ ਨੂੰ ਵੀ ਉਨਾਂ ਦੇ ਪਹਿਲਾਂ ਆਏ ਗੀਤਾਂ ਵਾਂਗ ਖੂਬ ਪਿਆਰ, ਸਤਿਕਾਰ ਤੇ ਮਾਣ ਬਖਸ਼ਣਗੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …