
ਜੰਡੀਆਲਾ ਗੁਰੂ, 29 ਅਕਤੂਬਰ (ਹਰਿੰਦਰਪਾਲ ਸਿੰਘ)- ਸ਼ਹਿਰ ਦੀਆਂ ਸਮੂਹ ਰਾਜਨੀਤਿਕ, ਸਮਾਜਿਕ ਅਤੇ ਹਿੰਦੂ ਜਥੇਬੰਦੀਆ ਨੇ ਸਰਬ ਸੰਮਤੀ ਨਾਲ ਗਊਸ਼ਾਲਾ ਦਾ ਪ੍ਰਬੰਧ ਸ੍ਰੀ ਗੋਪਾਲ ਕ੍ਰਿਸ਼ਨ ਪ੍ਰਬੰਧਕ ਕਮੇਟੀ ਨੁੰ ਸੋਪਿਆ ਹੈ ਤਾਂ ਜੋ ਗਊਸ਼ਾਲਾ ਵਿਚ ਗਊਆਂ ਦੀ ਹੋ ਰਹੀ ਦੁਰਦਸ਼ਾ ਨੂੰ ਰੋਕਿਆ ਜਾ ਸਕੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜਾਰੀ ਪ੍ਰੈਸ ਨੋਟ ਵਿਚ ਪ੍ਰਧਾਨ ਸਾਹਿਲ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗਊਸ਼ਾਲਾ ਦੀ ਜਮੀਨ ਦਾ ਚੋਥਾ ਹਿੱਸਾ ਗੋਬਰ ਨਾਲ ਹੀ ਸਾਲਾਂ ਤੋਂ ਭਰਿਆ ਪਿਆ ਸੀ, ਜਿਸ ਕਰਕੇ ਕਾਫੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਪੂਰੇ ਵਿਸ਼ਵ ਨੂੰ ਆਪਣਾ ਦੁੱਧ ਪਿਲਾਉਣ ਵਾਲੀ ਗਊ ਮਾਤਾ ਨੂੰ ਠੀਕ ਢੰਗ ਨਾਲ ਪੱਠੇ, ਚੋਕਰ, ਤੂੜੀ ਆਦਿ ਨਹੀਂ ਮਿਲ ਰਹੀ ਸੀ ਜਦੋਂ ਕਿ ਕੁਝ ਆਪੇ ਬਣੇ ਚੋਧਰੀ ਸਵੇਰੇ ਸ਼ਾਮ ਦੁੱਧ ਦੇ ਪੈਸੇ ਅਪਨੀਆ ਜੇਬਾਂ ਵਿਚ ਪਾਕੇ ਚਲਦੇ ਬਣਦੇ ਸਨ ਇਹਨਾਂ ਵਿਚ ਸ਼ਹਿਰ ਦਾ ਇਕ ਨਾਮਵਰ ਠੱਗ ਵੀ ਹੈ, ਜਿਸ ਦੇ ਖਿਲਾਫ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਵਿਚ ਠੱਗੀ ਦੀਆਂ ਕਈ ਦਰਖਾਸਤਾਂ ਮੋਜੂਦ ਹਨ।
ਸਾਹਿਲ ਸ਼ਰਮਾ ਨੇ ਦੱਸਿਆ ਕਿ ਗਊਸ਼ਾਲਾ ਦੇ ਬਾਹਰ ਦੁਕਾਨਾਂ ਦਾ ਕਿਰਾਇਆ ਵਧਾ ਕੇ ਪ੍ਰਤੀ ਕਿਰਾਏਦਾਰ ਕੋਲੋਂ 15000 ਰੁਪਏ ਸਲਾਨਾ ਕਰ ਦਿੱਤਾ ਗਿਆ ਹੈ, ਜਦੋਂ ਕਿ ਇਸਤੋਂ ਪਹਿਲਾ ਸਿਰਫ 100-150 ਰੁਪਏ ਮਹੀਨਾ ਕਿਰਾਇਆ ਆ ਰਿਹਾ ਸੀ।ਗਊਸ਼ਾਲਾ ਦੇ ਅਪਨੇ ਆਪ ਬਣੇ ਚੋਧਰੀਆਂਾ ਵਲੋਂ ਗੋਲਕ ਚੋਰੀ ਕਰਨ ਦਾ ਜੋ ਇਲਜ਼ਾਮ ਲਗਾਇਆ ਜਾ ਰਿਹਾ ਹੈ, ਉਹ ਸਰਾਸਰ ਝੂਠ ਹੈ ਜਦੋਂ ਕਿ ਗੋਲਕ ਨੂੰ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਅਤੇ ਮੀਡੀਆ ਦੇ ਸਾਹਮਣੇ ਖੋਲਿਆ ਗਿਆ ਸੀ। ਇਸ ਤੋਂ ਇਲਾਵਾ ਕਮਰੇ ਵਿਚ ਲੁਕਾ ਕੇ ਰੱਖੇ 6700 ਰੁਪਏ ਦੇ ਕਰੀਬ ਪੈਸੇ ਵੀ ਸਭ ਦੇ ਸਾਹਮਣੇ ਦਾਨ-ਪਾਤਰ ਵਿਚ ਪਾਏ ਗਏ ਹਨ।
ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਸੇਵਾ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗਊਸ਼ਾਲਾ ਦੀ ਸੇਵਾ ਸੰਭਾਲ ਕਰਦੇ ਹੋਏ ਸਿਰਫ 2 ਕਰਮਚਾਰੀਆਂ ਤੋਂ 6 ਕਰਮਚਾਰੀ ਨਿਯੁਕਤ ਕੀਤੇ ਗਏ ਹਨ ਜੋ ਕਿ 148 ਦੇ ਕਰੀਬ ਗਊਆ ਦੀ ਸੇਵਾ ਸੰਭਾਲ ਕਰਨਗੇ।ਗਊਸ਼ਾਲਾ ਵਿਚ ਲਾਈਟਾਂ, ਪਾਣੀ, ਪੱਖੇ, ਮੋਟਰ ਆਦਿ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ।ਗਊਆਂ ਲਈ ਡਾਕਟਰਾਂ ਦਾ ਵੀ ਰੋਜਾਨਾ ਪ੍ਰਬੰਧ ਕੀਤਾ ਗਿਆ ਹੈ।ਸਾਹਿਲ ਸ਼ਰਮਾ ਵਲੋਂ ਸਮੂਹ ਸ਼ਹਿਰ ਵਾਸੀਆ ਨੂੰ ਵੀ ਬੇਨਤੀ ਕੀਤੀ ਗਈ ਕਿ ਕਿਸੇ ਕਿਸਮ ਦੀ ਵੀ ਸੜਕਾਂ ਉੱਪਰ ਘੁੰਮ ਰਹੀ ਲਵਾਰਿਸ ਗਊ ਨੂੰ ਗਊਸ਼ਾਲਾ ਵਿਚ ਭੇਜਿਆ ਜਾਵੇ ਜਾਂ ਪ੍ਰਬੰਧਕ ਕਮੇਟੀ ਨੂੰ ਦੱਸਿਆ ਜਾਵੇ।ਪ੍ਰਬੰਧਕ ਕਮੇਟੀ ਸਿਰਫ ਗਊਸ਼ਾਲਾ ਦੇ ਪ੍ਰਬੰਧ ਨੂੰ ਠੀਕ ਠਾਕ ਚਲਾਉਣ ਲਈ ਹੈ ਜਦੋਂ ਕਿ ਗਊਆਂ ਅਤੇ ਗਊਸ਼ਾਲਾ ਦੀ ਰਖਵਾਲੀ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਅਤੇ ਸੁਝਾਅ ਨਾਲ ਹੀ ਹੋ ਸਕਦੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media