ਕਪੂਰਥਲਾ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ
ਇਲਾਜ਼ ਦੀ ਸਹੂਲਤ ਸਰਕਾਰੀ ਤੇ ਸੂਚੀਬੱਧ ਹਸਪਤਾਲਾਂ ਵਿਚ ਦੇਣ ਲਈ ਬਣਾਏ ਜਾ ਰਹੇ ਈ-ਕਾਰਡਾਂ ਬਾਰੇ ਜਾਗਰੂਕਤਾ ਵੈਨ ਲੋਕਾਂ ਨੂੰ ਫੀਲਡ ਵਿਚ ਜਾ ਕੇ ਇਸ ਸਕੀਮ ਬਾਰੇ ਦਸ ਰਹੀ ਹੈ।
ਇਹੀ ਨਹੀਂ ਨਿਰਧਾਰਿਤ ਥਾਵਾਂ ‘ਤੇ ਈ ਕਾਰਡ ਬਣਾਉਣ ਲਈ ਕੈਂਪਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਵਲੋਂ ਭੇਜੀ ਜਾਗਰੂਕਤਾ ਵੈਨ ਵਲੋਂ ਅੱਜ ਕਾਲਾ ਸੰਘਿਆ ਦੇ ਆਰੀਆਂਵਾਲ, ਸੈਦੋਵਾਲ, ਭਾਣੋਲੰਗਾ, ਜਲੋਵਾਲ, ਸਿੱਧਵਾਂ ਦੋਣਾ ਆਦਿ ਏਰੀਆ ਨੂੰ ਕਵਰ ਕੀਤਾ ਗਿਆ।ਉਕਤ ਵੈਨ ਕੱਲ ਕਾਲਾ ਸੰਘਿਆ ਦੇ ਖਾਣੋਵਾਲ, ਬਲੇਰਖਨਪੁਰ, ਭੇਟਾਂ, ਢਪਈ, ਇਬਣ, ਵਡਾਲਾ ਕਲਾਂ ਤੇ ਕੋਟ ਕਰਾਰ ਖਾਨ ਏਰੀਆ ਨੂੰ ਕਵਰ ਕਰੇਗੀ।
ਸਿਵਲ ਸਰਜਨ ਡਾ. ਸੀਮਾ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁਗਲ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਵਿਸ਼ੇਸ਼ ਮੁਹਿੰਮ ਦੇ ਤਹਿਤ 22 ਤੋਂ 28 ਫਰਵਰੀ ਤੱਕ ਈ ਕਾਰਡ ਜੈਨਰੇਸ਼ਨ ਹਫਤਾ ਮਨਾਇਆ ਜਾ ਰਿਹਾ ਹੈ।ਜਿਸ ਦੇ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਦੇ ਈ ਕਾਰਡ ਬਣਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੇੜੇ ਦੇ ਕਾਮਨ ਸਰਵਿਸ ਸੈਂਟਰ, ਮਾਰਕਿਟ ਕਮੇਟੀ, ਸਿਹਤ ਵਿਭਾਗ ਤੋਂ ਇਹ ਈ ਕਾਰਡ ਬਣਵਾਉਣ ਲਈ ਆਸ਼ਾ, ਏ.ਐਨ.ਐਮ ਨਾਲ ਸੰਪਰਕ ਕਰ ਸਕਦੇ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media