Saturday, September 21, 2024

ਸੰਯੁਕਤ ਮੋਰਚੇ ਦੇ ਸੱਦੇ ਸਮਰਾਲਾ ’ਚ ਮਨਾਇਆ ਗਿਆ ‘ਪੱਗੜੀ ਸੰਭਾਲ ਜੱਟਾ’ ਦਿਵਸ

ਸਮਰਾਲਾ, 24 ਫਰਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਸਮਰਾਲਾ ਵਿਖੇ ‘ਪੱਗੜੀ ਸੰਭਾਲ ਜੱਟਾ ਦਿਵਸ’ ਮਨਾਇਆ ਗਿਆ।ਇਸ ਵਿੱਚ ਸਾਰੇ ਧਰਮਾਂ ਦੇ ਕਿਸਾਨ ਨੇਤਾਵਾਂ ਨੇ ਸ਼ਮੂਲੀਅਤ ਕੀਤੀ।ਛੋਟਾ ਕਿਸਾਨ ਅਤੇ ਸੇਵਾ ਮੁਕਤ ਲੈਕਚਰਾਰ ਬਿਹਾਰੀ ਲਾਲ ਸੱਦੀ ਨੇ ਚਾਚਾ ਅਜੀਤ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅਜੀਤ ਸਿੰਘ ਨੇ ਆਪਣਾ ਸਾਰਾ ਜੀਵਨ ਅੰਗਰੇਜ਼ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਬਤੀਤ ਕੀਤਾ।ਅੰਗਰੇਜ਼ ਸਰਕਾਰ ਦੁਆਰਾ ਬਣਾਏ ਗਏ ਪੰਜਾਬ ਲੈਂਡ ਕੋਲੋਨਾਈਜੇਸ਼ਨ ਬਿੱਲ ਦੀ ਵਿਰੋਧਤਾ ਵਿੱਚ ਸਾਲ 1907 ਵਿੱਚ ‘ਪੱਗੜੀ ਸੰਭਾਲ ਜੱਟਾ’ ਲਹਿਰ ਸ਼ੁਰੂ ਕੀਤੀ, ਉਸ ਮੌਕੇ ਬਣਾਏ ਤਿੰਨ ਬਿੱਲ ਵਿੱਚ ਜਿਮੀਦਾਰਾਂ ਦੀਆਂ ਜਮੀਨਾਂ ਤੇ ਪਾਬੰਦੀ, ਜ਼ਮੀਨਾਂ ਦਾ ਮਾਲੀਆ ਵਧਾਉਣ, ਨਹਿਰੀ ਪਾਣੀ ਤੇ ਜਿਆਦਾ ਟੈਕਸ ਲਾਉਣ ਬਾਰੇ ਸਨ।ਚਾਚਾ ਅਜੀਤ ਸਿੰਘ ਵਿਰੋਧ ਕਾਰਨ ਉਨ੍ਹਾਂ ਉਪਰ ਦੇਸ਼ ਧ੍ਰੋਅ ਦੀ ਧਾਰਾ ਲਗਾ ਕੇ ਗ੍ਰਿਫਤਾਰੀ ਵਰੰਟ ਜਾਰੀ ਕਰ ਦਿੱਤੇ।ਅਜੀਤ ਸਿੰਘ ਰੂਪੋਸ਼ ਹੋ ਕੇ ਵਿਦੇਸ਼ ਚਲੇ ਗਏ ਅਤੇ ਆਪਣੀ 66 ਸਾਲ ਦੀ ਉਮਰ ਦਾ ਅੱਧਾ ਸਮਾਂ ਬਾਹਰਲੇ ਦੇਸ਼ਾਂ ਵਿੱਚ ਬਤਾਇਆ।ਮੋਦੀ ਸਰਕਾਰ ਦੇ ਤਿੰਨੇ ਕਾਲੇ ਕਾਨੂੰਨਾ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਉਨ੍ਹਾਂ ਨੂੰ ਰੱਦ ਕਰਾਉਣ ਲਈ ਸੰਘਰਸ਼ਸ਼ੀਲ ਹਨ ਅਤੇ ਉਨ੍ਹਾਂ ਅਹਿਦ ਕੀਤਾ ਹੈ ਕਿ ਕਾਲੇ ਕਾਨੂੰਨ ਹਰ ਹਾਲਤ ਵਿੱਚ ਵਾਪਸ ਹੋਣਗੇ।
                ਪੈਨਸ਼ਨਰ ਸੰਘ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਵੀ ਕਿਸਾਨ ਸੰਘਰਸ਼ ਦੀ ਤਰਜ਼ ‘ਤੇ ਪੰਜਾਬ ਦੇ ਪੈਨਸ਼ਨਰਾਂ ਵਲੋਂ ਪੱਕੇ ਮੋਰਚੇ ਲਗਾਉਣ ਦੀ ਗੱਲ ਦੁਰਹਾਈ।ਅੱਜ ਦੇ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਦਰਸ਼ਨ ਸਿੰਘ ਕੰਗ, ਮੁਹੰਮਦ ਸੁਲੇਮਾਨ, ਕਾਮਰੇਡ ਕੇਵਲ ਸਿੰਘ ਮੰਜਾਲੀਆਂ, ਕੁਲਵਿੰਦਰ ਸਿੰਘ ਜਟਾਣਾ, ਇੰਦਰਜੀਤ ਸਿੰਘ ਕੰਗ, ਸਾਹਿਤਕਾਰ ਦੀਪ ਦਿਲਬਰ, ਗੁਰਪ੍ਰੀਤ ਕੌਰ ਜਟਾਣਾ, ਅਮਨਦੀਪ ਕੌਰ, ਰਜੀਆ, ਸਵਰਨਜੀਤ ਸਿੰਘ ਕਲੇਰ, ਜਗਮੋਹਣ ਸਿੰਘ ਉਟਾਲ, ਅਮਰਜੀਤ ਸਿੰਘ, ਮੁਖਤਿਆਰ ਸਿੰਘ ਉਟਾਲ ਆਦਿ ਹਾਜਰ ਸਨ।

Check Also

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਵੱਛਤਾ ਸਹੁੰ ਚੁੱਕੀ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਰਜੇਸ਼ ਕੁਮਾਰ ਦੂਬੇ …