Saturday, September 21, 2024

ਡੀ.ਸੀ ਵਲੋਂ ਰੇਲ ਕੋਚ ਫੈਕਟਰੀ ਦਾ ਦੌਰਾ- ਰੇਲ ਡੱਬਿਆਂ ਦੀ ਨਿਰਮਾਣ ਪ੍ਰਕਿਰਿਆ ਬਾਰੇ ਲਈ ਜਾਣਕਾਰੀ

ਕਪੂਰਥਲਾ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਜਲੰਧਰ ਘਣਸ਼ਿਆਮ ਥੋਰੀ ਜਿਨ੍ਹਾਂ ਕੋਲ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਵਾਧੂ ਚਾਰਜ਼ ਵੀ ਹੈ, ਵਲੋਂ ਅੱਜ ਵਿਸ਼ਵ ਪ੍ਰਸਿੱਧ ਰੇਲ ਕੋਚ ਫੈਕਟਰੀ ਦਾ ਦੌਰਾ ਕਰਕੇ ਰੇਲ ਡੱਬਿਆਂ ਦੇ ਨਿਰਮਾਣ ਦੀ ਪ੍ਰਕਿ੍ਆ ਦਾ ਜਾਇਜ਼ਾ ਲਿਆ ਗਿਆ।ਉਨ੍ਹਾਂ ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜ਼ਰ ਰਵਿੰਦਰ ਗੁਪਤਾ ਨਾਲ ਵੀ ਮੁਲਾਕਾਤ ਕੀਤੀ।ਉਨ੍ਹਾਂ ਰੇਲ ਕੋਚ ਫੈਕਟਰੀ ਦੇ ਦੌਰੇ ਦੌਰਾਨ ਸ਼ੈਲ ਅਸੈਂਬਲੀ ਸ਼ਾਖਾ, ਫਰਨਿਸ਼ਿੰਗ ਸ਼ਾਖਾ ਦਾ ਵੀ ਦੌਰਾ ਕੀਤਾ ਅਤੇ ਆਰ.ਸੀ.ਐਫ ਦੇ ਅਧਿਕਾਰੀ ਜਤੇਸ਼ ਕੁਮਾਰ ਵਲੋਂ ਉਨ੍ਹਾਂ ਨੂੰ ਰੇਲ ਡੱਬਿਆਂ ਦੇ ਨਿਰਮਾਣ ਬਾਰੇ ਜਾਣਕਾਰੀ ਦਿੱਤੀ ਗਈ।
               ਥੋਰੀ ਨੇ ਕਿਹਾ ਕਿ ਰੇਲਵੇ ਖੇਤਰ ਵਿਚ ਦੇਸ਼ ਦੀ ਸਭ ਤੋਂ ਵੱਡੀ ਇਕਾਈ ਆਰ.ਸੀ.ਐਫ ਕਪੂਰਥਲਾ ਵਲੋਂ ਦੇਸ਼ ਦੀ ਤਰੱਕੀ ਵਿਚ ਦਿੱਤਾ ਗਿਆ ਯੋਗਦਾਨ ਲਾਮਿਸਾਲ ਹੈ।ਇਸ ਤੋਂ ਇਲਾਵਾ ਨਵੀਨਤਮ ਤਕਨੀਕਾਂ ਦੇ ਸਹਾਰੇ ਤਿਆਰ ਕੀਤੇ ਜਾ ਰਹੇ ਰੇਲ ਡੱਬਿਆਂ ਦੀ ਵਿਸ਼ਵ ਭਰ ਵਿਚ ਮੰਗ ਹੈ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …