Tuesday, April 28, 2026

ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ‘ਚ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਗਿਆ

ਸੰਗਰੂਰ, 7 ਮਾਰਚ (ਜਗਸੀਰ ਲੌਂਗੋਵਾਲ) – ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਗਿਆ।ਜਿਸ ਤਹਿਤ ਬੱਚਿਆਂ ਨੂੰ ਸੁਰੱਖਿਆ ਕਰਮਚਾਰੀਆਂ ਦੀਆਂ ਨਿਰਸਵਾਰਥ ਸੇਵਾਵਾਂ ਤੋਂ ਜਾਣੂ ਕਰਵਾਇਆ ਗਿਆ।
                 ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਸਾਡੇ ਸੁਰੱਖਿਆ ਕਰਮਚਾਰੀ ਜਿਵੇਂ ਪੁਲਿਸ, ਡਾਕਟਰ, ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦਿਨ ਰਾਤ ਸਾਡੇ ਲਈ ਕੰਮ ਕਰਦੇ ਹਨ।ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਧੰਨਵਾਦ ਕਰੀਏ।ਇਹ ਦਿਵਸ ਮਨਾਉਣ ਲਈ, ਜਮਾਤ ਤੀਜੀ ਤੋਂ ਅਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਥਾਨਕ ਪੁਲਿਸ ਸਟੇਸ਼ਨ ਅਤੇ ਫਾਇਰ ਸਟੇਸ਼ਨ ਵਿਖੇ ਲਿਜਾਇਆ ਗਿਆ ਤਾਂ ਜੋ ਪੁਲਿਸ ਅਧਿਕਾਰੀਆਂ ਅਤੇ ਫਾਇਰ ਅਫਸਰਾਂ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਬਾਰੇ ਕਿਤਾਬੀ ਗਿਆਨ ਤੋਂ ਦੂਰ ਜਾ ਕੇ ਅਸਲ ਗਿਆਨ ਦਿੱਤਾ ਜਾ ਸਕੇ।ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਦਾ ਬੜੇ ਪਿਆਰ ਅਤੇ ਸਤਿਕਾਰ ਨਾਲ ਸਵਾਗਤ ਕੀਤਾ। ਐਸ.ਐਚ.ਓ ਜਤਿੰਦਰਪਾਲ ਸਿੰਘ ਅਤੇ ਏ.ਐਸ.ਆਈ ਕਸ਼ਮੀਰ ਸਿੰਘ ਦਾ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣੇ ਥੈੰਕ ਯੂ ਕਾਰਡਾਂ ਅਤੇ ਚੌਕਲੇਟ ਨਾਲ ਧੰਨਵਾਦ ਕੀਤਾ।ਵਿਦਿਆਰਥੀਆਂ ਨੂੰ ਪੁਲਿਸ ਅਧਿਕਾਰੀਆਂ ਅਤੇ ਅਧਿਆਪਕਾਂ ਸਮੇਤ ਅਧਿਆਪਿਕਾਂ ਪ੍ਰਾਂਚਲ ਜੌੜਾ, ਨਿਸ਼ਾ ਮਿੱਤਲ, ਅਨੀਤਾ ਕੁਮਾਰੀ ਸਮੇਤ ਪੁਲਿਸ ਦੇ ਰੋਲ ਬਾਰੇ ਜਾਣੂ ਕਰਵਾਇਆ ਗਿਆ।ਗਿਆਨ ਵਿਚ ਵਾਧਾ ਕਰਦੇ ਹੋਏ ਵਿਦਿਆਰਥੀਆਂ ਨੂੰ ਐਸ.ਐਚ.ਓ ਤੇ ਏ.ਐਸ.ਆਈ ਨੇ ਦੱਸਿਆ ਕਿ ਜਦੋਂ ਅਸੀਂ ਕਿਸੇ ਬਿਪਤਾ ਵਿਚ ਹੁੰਦੇ ਹਾਂ ਤਾਂ ਸਾਨੂੰ ਉਸ ਤੋਂ ਘਬਰਾਉਣਾ ਨਹੀਂ ਚਾਹੀਦਾ, ਉਸ ਸਮੇਂ 100, 112, 181,1091 ਨੰ. ਤੇ ਫੋਨ ਕਰਕੇ ਉਹ ਪੁਲਿਸ ਨੂੰ ਮਦਦ ਲਈ ਬੁਲਾ ਸਕਦੇ ਹਨ।ਸਾਨੂੰ ਕਿਸੇ ਦੇ ਨਾਲ ਬੇਇਨਸਾਫੀ, ਅਣਉਚਿਤ ਵਿਵਹਾਰ ਜਾਂ ਅਪਰਾਧ ਵੇਖਣ ‘ਤੇ ਨੇੜਲੇ ਥਾਣੇ ਨੂੰ ਸੂਚਿਤ ਕਰਨਾ ਚਾਹੀਦਾ ਹੈ।
                    ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਮਾਜ ਵਿਚ ਅਨੁਸਾਸ਼ਨ ਅਤੇ ਸੁਰੱਖਿਆ ਬਣਾਈ ਰੱਖਣ ਵਿਚ ਪੁਲਿਸ ਨੇ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕੀਤੀ।ਫਿਰ ਵਿਦਿਆਰਥੀਆਂ ਨੂੰ ਫਾਇਰ ਸਟੇਸ਼ਨ ਲਿਜਾਇਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਉਥੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ।ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਧੰਨਵਾਦ ਕਾਰਡ ਦਿੰਦੇ ਹੋਏ ਉਹਨਾਂ ਵਲੋਂ ਦਿੱਤੀ ਗਈ ਸੁਰੱਖਿਆ ਦੀ ਸ਼ਲਾਘਾ ਕੀਤੀ।ਫਾਇਰ ਸੇਫਟੀ ਅਲਾਰਮ, ਫਾਇਰ ਸਿਸਟਮ ਅਲਾਰਮ, ਸਮਾਰਟ ਉਪਕਰਣ ਅਤੇ ਹੈਲਪ ਲਾਈਨ ਨੰ. 101 ਬਾਰੇ ਜਾਣਕਾਰੀ ਦਿੱਤੀ ਗਈ।ਵਿਦਿਆਰਥੀਆਂ ਨੂੰ ਫਾਇਰ ਅਫਸਰਾਂ ਅਤੇ ਹੋਰ ਸਟਾਫ ਦੀ ਮਦਦ ਨਾਲ ਪੂਰੇ ਫਾਇਰ ਵਿਭਾਗ ਵਿੱਚ ਲਿਜਾਇਆ ਗਿਆ।
                  ਇਸ ਮੌਕੇ ਸਕੂਲ ਅਧਿਆਪਕਾਂ ਕੁਲਵਿੰਦਰ ਕੌਰ, ਨਵਜੋਤ ਕੌਰ, ਪ੍ਰਿਯੰਕਾ, ਪ੍ਰਾਂਚਲ, ਨਿਸ਼ਾ ਮਿੱਤਲ, ਦਵਿੰਦਰ ਕੌਰ, ਅਨੀਤਾ ਰਾਣੀ, ਮਨੀਸ਼ਾ ਸ਼ਰਮਾ, ਮਿਤਾਲੀ ਰਾਣੀ ਸਮੇਤ ਸਮੂਹ ਵਿਦਿਆਰਥੀਆਂ ਨੇ ਪ੍ਰੋਗਰਾਮ ਨੂੰ ਸਫਲ ਬਣਾਇਆ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …