Monday, December 23, 2024

ਕੌਮਾਂਤਰੀ ਸਸਟੋਬਾਲ ਟੂਰਨਾਮੈਂਟ ਸਬੰਧੀ ਤਿਆਰੀਆ ਜ਼ੋਰਾਂ ‘ਤੇ – ਸੰਜੀਵ ਬਾਂਸਲ

ਸੰਗਰੂਰ, 7 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਵਿੱਚ ਪਹਿਲੀ ਵਾਰ ਹੋ ਰਹੀ ਸਸਟੋਬਾਲ ਚੈਪੀਅਨਸ਼ਿਪ ਸਬੰਧੀ ਤਿਆਰੀਆ ਜੋਰਾਂ ‘ਤੇ ਚੱਲ ਰਹੀਆਂ ਹਨ।ਸੂਬੇ ਵਿੱਚ ਪਹਿਲੀ ਵਾਰ ਇਹ ਕੌਮਾਤਰੀ ਟੂਰਨਾਮੈਂਟ ਨੂੰ ਲੈ ਕੇ ਜਿੱਥੇ ਪ੍ਰਬੰਧਕਾਂ ਵਿੱਚ ਉਤਸ਼ਾਹ ਹੈ, ਉਥੇ ਦਰਸ਼ਕਾਂ ਨੂੰ ਵੀ ਇਸਦੀ ਬੇਸਬਰੀ ਨਾਲ ਉਡੀਕ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਸਟੋਬਾਲ ਐਸੋਸੀਏਸ਼ਨ ਸੰਗਰੂਰ ਦੇ ਚੇਅਰਮੈਨ ਸੰਜੀਵ ਬਾਂਸਲ ਨੇ ਅੱਜ ਸੂਲਰ ਘਰਾਟ ਵਿਖੇ ਕੋਪਲ ਕੰਪਨੀ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਹਨਾਂ ਕਿਹਾ ਕਿ ਸਸਟੋਬਾਲ ਦੀ ਖੇਡ ਨੂੰ ਸੂਬੇ ਵਿੱਚ ਪ੍ਰਫੁਲਿਤ ਕਰਨ ਲਈ ਸਾਡੇ ਵਲੋਂ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ।ਉਹਨਾ ਦੱਸਿਆ ਕਿ ਆਲ ਇੰਡੀਆ ਸਸਟੋਬਾਲ ਸੀਨੀਅਰ ਅਤੇ ਜੂਨੀਅਰ (ਮੁੰਡੇ-ਕੁੜੀਆ) ਨੈਸ਼ਨਲ ਜੋ 26,27,28 ਮਾਰਚ ਨੂੰ ਸ਼ਹੀਦ ਊਧਮ ਸਿੰਘ ਓਲੰਪਿਕ ਖੇਡ ਸਟੇਡੀਅਮ ਸੁਨਾਮ ਵਿਖੇ ਹੋ ਰਹੀ ਹੈ।ਉਸ ਵਿੱਚ 25 ਰਾਜਾਂ ਦੀਆਂ ਮੁੰਡੇ ਕੁੜੀਆਂ (ਸੀਨੀਅਰ ਅਤੇ ਜੂਨੀਅਰ) ਵਰਗ ਦੀਆਂ ਟੀਮਾ ਭਾਗ ਲੈ ਰਹੀਆਂ ਹਨ।
                       ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਕਲੇਰ ਨੇ ਟੂਰਨਾਮੈਂਟ ਦੀ ਰੂਪ ਰੇਖਾ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੰਜਾਬ ਟੀਮ ਦੇ ਟਰਾਇਲ ਹੋਣ ਤੋਂ ਬਾਅਦ ਅਗਲੀਆਂ ਤਿਆਰੀਆਂ ਸ਼ੁਰੂ ਹੋ ਗਈਆ ਹਨ। ਖਿਡਾਰੀਆਂ ਦੇ ਰਹਿਣ ਤੇ ਹੋਰਨਾ ਪ੍ਰਬੰਧਾਂ ਨੂੰ ਲੈ ਕੇ ਤਿਆਰੀਆ ਮੁਕੰਮਲ ਹੋ ਚੁੱਕੀਆ ਹਨ।ਸੰਸਥਾ ਦੇ ਜੁਆਇੰਟ ਸਕੱਤਰ ਬਲਵਿੰਦਰ ਸਿੰਘ ਜੇ.ਈ ਜਖੇਪਲ ਅਤੇ ਅੰਤਰਰਾਸ਼ਟਰੀ ਕੁਮੈਂਟੇਟਰ ਸਤਪਾਲ ਸਿੰਘ ਮਾਹੀ ਨੇ ਕਿਹਾ ਕਿ ਵੱਖ-ਵੱਖ ਰਾਜਾਂ ਦੇ ਖਿਡਾਰੀ ਅਤੇ ਕੋਚ ਸਾਡੇ ਨਾਲ ਲਗਾਤਾਰ ਸੰਪਰਕ ਬਣਾ ਰਹੇ ਹਨ।
                      ਉਘੇ ਸਮਾਜ ਸੇਵਕ ਜੀਵਨ ਗੋਇਲ ਨੇ ਕਿਹਾ ਕਿ ਇਸ ਟੂਰਨਾਮੈਂਟ ਨਾਲ ਸੁਨਾਮ ਸ਼ਹਿਰ ਇਕ ਵਾਰ ਫਿਰ ਖੇਡਾਂ ਦੇ ਖੇਤਰ ਵਿੱਚ ਕੌਮੀ ਪੱਧਰ ‘ਤੇ ਚਮਕੇਗਾ। ਜਰਨਲ ਸਕਤਰ ਗੁਰਦੀਪ ਸਿੰਘ ਬਿੱਟੀ ਨੇ ਕਿਹਾ ਕਿ ਇਹ ਕੌਮੀ ਪੱਧਰ ਦਾ ਖੇਡ ਉਤਸਵ ਪੰਜਾਬ ਵਿਚ ਪਹਿਲੀ ਵਾਰ ਹੋ ਰਿਹਾ ਹੈ।ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਸਟੋਬਾਲ ਦਾ ਕੌਮੀ ਟੂਰਨਾਮੈਂਟ ਸ਼ਹੀਦ ਊਧਮ ਸਿੰਘ ਦੀ ਧਰਤੀ ਤੇ ਹੋ ਰਿਹਾ ਹੈ।ਪੰਜਾਬ ਸਰਕਾਰ ਦੀਆਂ ਕੋਵਿਡ ਹਦਾਇਤਾਂ ਦਾ ਵੀ ਪਾਲਣ ਕੀਤਾ ਜਾਵੇਗਾ।
                    ਇਸ ਮੌਕੇ ਮੁੱਖ ਪ੍ਰਬੰਧਕ ਜੀਤ ਕਪਿਆਲ, ਜਤਿੰਦਰ ਪੰਨੂੰ ਘੱਗਾ, ਕੋਚ ਗੁਰਮੇਲ ਸਿੰਘ ਦਿੜਬਾ, ਬਲਜੀਤ ਸਿੰਘ ਮਾਨ ਬਰਨਾਲਾ, ਅਮਰਿੰਦਰ ਸਿੰਘ ਮੋਨੀ, ਗੁਰਤੇਜ ਸਿੰਘ ਹਰਕ੍ਰਿਸ਼ਨਪੁਰਾ, ਜਸਵੀਰ ਸਿੰਘ ਰਾਏ ਸਿੰਘ ਵਾਲਾ, ਜਸਵੀਰ ਸਿੰਘ ਰਿੰਕਾ ਢੰਡੋਲੀ, ਜੱਸੀ ਖਡਿਆਲ, ਰਾਣਾ ਸਿੰਘ, ਮਹਿਕ ਸਿੰਘ, ਕੁਲਦੀਪ ਸਿੰਘ ਔਜਲਾ, ਕੁਲਜੀਤ ਸਿੰਘ ਸਰਪੰਚ ਪੰਨਵਾ, ਦਲਜੀਤ ਸਿੰਘ ਘੁਮਾਣ ਘਰਾਚੋਂ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …