ਸਮਰਾਲਾ, 10 ਮਾਰਚ (ਇੰਦਰਜੀਤ ਸਿੰਘ ਕੰਗ) – ਸ੍ਰੀ ਸੰਗ ਮਹੇਸ਼ਵਰ ਮੰਦਰ ਹਰਨਾਏ ਦੀ ਸ਼ਾਖਾ ਸਮਰਾਲਾ ਅਤੇ ਸ਼ਹਿਰ ਵਾਸੀਆਂ ਵੱਲੋਂ ਸ਼ਿਵਰਾਤਰੀ ਦੇ ਸ਼ੁਭ
ਦਿਹਾੜ੍ਹੇ ਮੌਕੇ ਸ੍ਰੀ ਸੰਗ ਮਹੇਸ਼ਵਰ ਮੰਦਰ ਹਰਨਾਏ ਲਈ ਲੰਗਰ ਦਾ ਸਮਾਨ ਅਤੇ ਉਥੇ ਬਣ ਰਹੀ ਧਰਮਸ਼ਾਲਾ ਦੀ ਇਮਾਰਤ ਲਈ 51000 ਰੁਪਏ ਦੀ ਰਾਸ਼ੀ ਭੇਜੀ ਗਈ।
ਸ਼ਾਖਾ ਸਮਰਾਲਾ ਦੇ ਪ੍ਰਧਾਨ ਮੰਗਤ ਰਾਏ ਅਤੇ ਸੁਸ਼ੀਲ ਸ਼ੁਕਲਾ ਨੇ ਦਸਿਆ ਕਿ ਸ਼ਿਵਰਾਤਰੀ ਦੇ ਸ਼ੁਭ ਦਿਹਾੜ੍ਹੇ ਮੌਕੇ ਸਮਰਾਲਾ ਸ਼ਹਿਰ ਨਿਵਾਸੀਆਂ ਨੇ ਆਪਣੀ ਨੇਕ ਕਮਾਈ ਵਿਚੋਂ ਹਰਨਾਏ ਮੰਦਰ ਵਿਖੇ ਸ਼ਿਵਰਾਤਰੀ ਮੌਕੇ ਲੰਗਰ ਲਗਾਉਣ ਲਈ ਇਥੋਂ ਰਸਦ ਰਵਾਨਾ ਕੀਤੀ ਗਈ।ਮੰਗਤ ਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ ਭਰਾ ਓਮ ਪ੍ਰਕਾਸ਼ ਕੈਨੇਡਾ ਨੇ ਆਪਣੇ ਸਵ: ਪਿਤਾ ਪੰਡਿਤ ਵਿੱਦਿਆ ਨੰਦ ਅਤੇ ਮਾਤਾ ਲਾਜਵੰਤੀ ਦੀ ਯਾਦ ਨੂੰ ਸਮਰਪਿਤ 51 ਹਜਾਰ ਰੁਪਏ ਦੀ ਰਾਸ਼ੀ ਹਰਨਾਏ ਵਿਖੇ ਬਣ ਰਹੀ ਧਰਮਸ਼ਾਲਾ ਲਈ ਭੇਜੇ ਗਏ ਹਨ।ਜੋ ਭਗਤ ਇਥੋਂ ਲੰਗਰ ਦੀ ਰਸਦ ਲੈ ਕੇ ਗਏ ਹਨ, ਉਹ ਉਥੇ ਸ਼ਿਵਰਾਤਰੀ ਮੌਕੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਲੰਗਰ ਲਗਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦੂ ਸ਼ੇਖਰ ਸੈਕਟਰੀ, ਭਾਰਤ ਭੂਸ਼ਨ ਹਲਵਾਈ, ਮਨੋਜ ਕੁਮਾਰ ਮੌਜੀ, ਸੁਖਵਿੰਦਰ ਕੁਮਾਰ ਸੁੱਖਾ, ਵਰਿੰਦਰ ਮੋਹਣ, ਪੰਮਾ, ਸੋਹਣ ਸਿੰਘ ਢਿੱਲੋਂ, ਛਿੰਦੀ, ਬਿੱਟੂ ਬਾਸੀ ਪ੍ਰਸਿੱਧ ਲੇਖਕ, ਪਲਫ ਸ਼ਰਮਾ, ਹਿਮਾਸ਼ੂ ਸ਼ਰਮਾ, ਮੰਥਨ ਸ਼ਰਮਾ, ਰਾਹੁਲ ਮੱਟੂ, ਤਾਰਾ ਸਿੰਘ ਰਾਜੇਵਾਲ, ਜਗਤਾਰ ਸਿੰਘ ਸੋਢੀ, ਸੁਧੀਰ ਕੁਮਾਰ, ਅਮਰਜੀਤ ਕੁਮਾਰ, ਅਮਿਤ ਜੋਸ਼ੀ, ਕਸਤੂਰੀ ਮੱਟੂ, ਲਾਡੀ ਵਿਜੈ ਕਲਿਆਣ, ਰਾਹੁਲ ਸ਼ੁਕਲਾ, ਜਸ਼ਨ ਸ਼ੁਕਲਾ, ਪਦੀਪ ਪ੍ਰਭਾਕਰ, ਅਦਿਆ ਪ੍ਰਭਾਕਰ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media