ਪਠਾਨਕੋਟ, 11 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਚੋਣ ਦਫ਼ਤਰ ਪਠਾਨਕੋਟ ਵਲੋਂ ਇੱਕ ਸਨਮਾਨ ਸਮਾਰੋਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਕੀਤਾ
ਗਿਆ।ਜਿਸ ਵਿੱਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਸੰਯਮ ਅਗਰਵਾਲ ਆਈ.ਏ.ਐਸ ਨੇ ਜ਼ਿਲ੍ਹੇ ਵਿਚੋਂ ਬੈਸਟ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸੁਰਿੰਦਰ ਸਿੰਘ, ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੂੰ ਆਪਣੇ ਵਿਧਾਨ ਸਭਾ ਚੋਣ ਹਲਕਾ 002-ਭੋਆ (ਅ.ਜ) ਵਿਚ ਗਤੀਵਿਧੀਆਂ ਕਰਕੇ 18-19 ਉਮਰ ਗਰੁੱਪ ਦੇ ਸਭ ਤੋਂ ਵੱਧ 2072 ਵੋਟਰਾਂ ਨੂੰ ਵੋਟਰ ਸੁਚੀ ਵਿੱਚ ਦਰਜ਼ ਕਰਨ, ਪ੍ਰਾਪਤ ਹੋਏ ਕੁੱਲ ਆਨਲਾਈਨ ਅਤੇ ਆਫ਼ਲਾਈਨ ਫਾਰਮਾਂ ਦਾ ਨਿਪਟਾਰਾ ਸਮੇਂ ਸਿਰ ਕਰਨ, ਬੀ.ਐਲ.ਓ ਨੂੰ ਕੰਮ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਦੇਣ ‘ਤੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਨੇ ਸਰਬਜੀਤ ਸਿੰਘ, ਚੋਣ ਤਹਿਸੀਲਦਾਰ ਨੂੰ ਚੋਣਾਂ ਅਤੇ ਸਵੀਪ ਦੇ ਖੇਤਰ ਵਿੱਚ ਵਧੀਆ ਕੰਮ ਕਰਨ ‘ਤੇ ਬੈਸਟ ਚੋਣ ਤਹਿਸੀਲਦਾਰ, ਸ਼੍ਰੀਮਤੀ ਨੀਨੂ ਗੁਪਤਾ, ਲੈਕਚਰਾਰ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਨੂੰ ਨੌਜਵਾਨ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਉਤਸ਼ਾਹਿਤ ਕਰਨ ਲਈ ਬੈਸਟ ਨੋਡਲ ਅਫ਼ਸਰ ਅਤੇ ਅਸ਼ਵਨੀ ਕੁਮਾਰ ਲੈਬ ਅਟੈਂਡੈਂਟ ਹਾਈਡ੍ਰੋਲਿਕ ਰਿਸਰਚ ਸੈਂਟਰ ਸਿੰਚਾਈ ਵਿਭਾਗ ਮਲਿਕਪੁਰ ਨੂੰ ਬੈਸਟ ਬੀ.ਐਲ.ਓ ਵਜੋਂ ਸਨਮਾਨਿਤ ਕੀਤਾ ਗਿਆ।
ਸੰਯਮ ਅਗਰਵਾਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵਲੋਂ ਰਾਸ਼ਟਰੀ ਵੋਟਰ ਦਿਵਸ-2021 ਦੇ ਸਬੰਧੀ ਜ਼ਿਲਾ ਪੱਧਰ ‘ਤੇ ਚੁਣੇ ਗਏ ਬੈਸਟ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਫ਼ਸਰ, ਬੈਸਟ ਇਲੈਕਟਰੋਲ ਲਿਟਰੈਸੀ ਕਲੱਬ ਨੋਡਲ ਅਫ਼ਸਰ, ਬੈਸਟ ਬੂਥ ਲੈਵਲ ਅਫ਼ਸਰ ਅਤੇ ਬੈਸਟ ਚੋਣ ਤਹਿਸੀਲਦਾਰ ਪਠਾਨਕੋਟ ਦੀ ਹੋਸਲਾ ਅਫ਼ਜ਼ਾਈ ਲਈ ਇਹ ਪ੍ਰਸੰਸਾ ਪੱਤਰ ਤਕਸੀਮ ਕੀਤੇ ਗਏ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media