ਅੰਮ੍ਰਿਤਸਰ, 25 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਭਗਤ ਸਿੰਘ ਦੀ ਸ਼ਹਾਦਤ ਸੰਬੰਧੀ ਖੋਜ਼
ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਇਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਗਤ ਸਿੰਘ ਦੇ ਜੀਵਨ, ਸਿੱਖਿਆ ਤੇ ਸ਼ਹਾਦਤ ਸੰਬੰਧੀ ਵਿਚਾਰ ਪੇਸ਼ ਕੀਤੇ ਗਏ।ਮੰਚ ਦਾ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।ਉਹਨਾਂ ਨੇ ਭਗਤ ਸਿੰਘ ਦੇ ਸ਼ਹਾਦਤ ਦੇ ਪਿਛੋਕੜ ਨੂੰ ਉਲੀਕਦਿਆਂ ਉਸਨੂੰ ਸੰਪੂਰਨ ਨਾਇਕ ਮੰਨਿਆ। ਉਹਨਾਂ ਨੇ ਭਗਤ ਸਿੰਘ ਦੇ ਚਿੰਤਨ ਤੋਂ ਆਤਮ ਚਿੰਤਨ ਦੀ ਦਿਸ਼ਾ ਲੈਣ ਦਾ ਪੱਖ ਪੇਸ਼ ਕੀਤਾ।ਡਾ. ਦਲਬੀਰ ਸਿੰਘ (ਮੁਖੀ ਪੰਜਾਬੀ ਅਧਿਐਨ ਸਕੂਲ ਤੇ ਡੀਨ ਭਾਸ਼ਾਵਾਂ) ਨੇ ਭਗਤ ਸਿੰਘ ਦੇ ਜੀਵਨ ਨੂੰ ਸੰਸਕ੍ਰਿਤ ਭਾਸ਼ਾ ਦੀ ਭੂਮਿਕਾ ਰਾਹੀਂ ਪੇਸ਼ ਕੀਤਾ।ਡਾ. ਰਮਿੰਦਰ ਕੌਰ ਨੇ ਭਗਤ ਦੀ ਜੀਵਨ ਦ੍ਰਿਸ਼ਟੀ ਨੂੰ ਵਿਹਾਰਕ ਪੱਧਰ ’ਤੇ ਅਪਨਾਉਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।ਡਾ. ਮੇਘਾ ਸਲਵਾਨ ਨੇ ਭਗਤ ਸਿੰਘ ਦੇ ਜੀਵਨ ਬਾਰੇ ਦੱਸਦਿਆਂ ਉਸਦੇ ਵਿਚਾਰਾਂ ਨੂੰ ਅਮਰ ਮੰਨਿਆ। ਡਾ. ਬਲਜੀਤ ਕੌਰ ਰਿਆੜ ਨੇ ਭਗਤ ਸਿੰਘ ਸੰਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦੀ ਧਾਰਾ ਦਾ ਮੁੱਖ ਮਕਸਦ ਮਾਨਸਿਕ ਤੇ ਸਮਾਜਿਕ ਤਬਦੀਲੀ ਨਾਲ ਜੁੜਿਆ ਹੋਇਆ ਹੈ। ਡਾ. ਇੰਦਰਜੀਤ ਕੌਰ ਨੇ ਭਗਤ ਸਿੰਘ ਦੇ ਜੀਵਨ ਵਿਚ ਉਸ ਦੇ ਪਰਿਵਾਰ ਦੀ ਕੇਂਦਰੀ ਦੀ ਭੂਮਿਕਾ ਮੰਨੀ।ਉਨ੍ਹਾਂ ਨੇ ਭਗਤ ਸਿੰਘ ਦੇ ਵਿਚਾਰਾਂ ਦੀ ਲੜਾਈ ਤੋਂ ਸੇਧ ਲੈਣ ਦਾ ਪੱਖ ਪੇਸ਼ ਕੀਤਾ।ਡਾ. ਕੰਵਲਦੀਪ ਕੌਰ ਨੇ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈਣ ਲਈ ਭਗਤ ਸਿੰਘ ਦੇ ਵਿਚਾਰਧਾਰਕ ਪਿਛੋਕੜ ਤੇ ਲੰਬੀ ਪੜ੍ਹਨ ਸਾਧਨਾ ਨੂੰ ਕੇਂਦਰਦੀ ਪੱਖ ਮੰਨਿਆ।ਖੋਜ਼ ਵਿਦਿਆਰਥੀ ਮਨੀਸ਼ ਕੁਮਾਰ ਨੇ ਭਗਤ ਸਿੰਘ ਨੂੰ ਚੰਗਾ ਪਾਠਕ ਸਿਕਸ਼ਕ, ਮਾਰਕਸਵਾਦੀ ਤੇ ਇਨਕਲਾਬੀ ਮੰਨਿਆ।ਮਨਪ੍ਰੀਤ ਸਿੰਘ ਨੇ ਭਗਤ ਸਿੰਘ ਨੂੰ ਸ਼ਹੀਦਾਂ ਦੀ ਕਤਾਰ ਵਿਚੋਂ ਸਰਬੋਤਮ ਸ਼ਹੀਦ ਮੰਨਿਆ। ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਤੇ ਖੋਜ਼ ਵਿਦਿਆਰਥੀ ਮੌਜ਼ੂਦ ਰਹੇ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media