ਅੰਮ੍ਰਿਤਸਰ, 7 ਅਪ੍ਰੈਲ (ਖੁਰਮਣੀਆਂ) – ਬੱਚੇ ਦੇ ਜਨਮ ਸਮੇਂ ਗਹਿਰੇ ਸਦਮੇ, ਜਲਣ, ਲਾਗ, ਨਾੜੀਆਂ ਵਿੱਚ ਖ਼ੂਨ ਜੰਮਣ ਜਾਂ ਕਿਸੇ ਸੱਟ ਦੇ ਕਾਰਨ ਹੱਥਾਂ ਦੀਆਂ
ਉਂਗਲੀਆਂ ਟੇਢੀਆਂ ਜਾਂ ਮੁੜ ਜਾਂਦੀਆਂ ਹਨ ਤਾਂ ਅਜਿਹੇ ਵਿੱਚ ਮਰੀਜ਼ ਨੂੰ ਘਬਰਾਉਣ ਦੀ ਲੋੜ ਨਹੀਂ।ਸਥਾਨਕ ਸਰਜੀਸਿਟੀ ਹਸਪਤਾਲ ਵਿਖੇ ਗੱਲਬਾਤ ਕਰਦਿਆਂ ਡਾ: ਮਨੀਲਾ ਨੇ ਚੋਣਵੇ ਪੱਤਰਕਾਰਾਂ ਨੂੰ ਦੱਸਿਆ ਕਿ ਪਲਾਸਟਿਕ ਸਰਜਰੀ ਰਾਹੀਂ ਅਜਿਹੇ ਵਿਗਾੜਾਂ ਦਾ ਇਲਾਜ਼ ਸੰਭਵ ਹੈ।ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ ਪਲਾਸਟਿਕ ਸਰਜਰੀ ਅਜਕਲ ਬਹੁਤ ਸੁਹਜ਼ ਅਤੇ ਬਿਹਤਰ ਢੰਗ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਮਰੀਜ਼ ਦੇ ਮੁੜੇ ਅੰਗ ਮੁੜ ਪਹਿਲਾਂ ਦੀ ਤਰ੍ਹਾਂ ਦਿਖਾਈ ਦੇਣ ਅਤੇ ਕੰਮ ਕਰਨ ਲੱਗ ਜਾਂਦੇ ਹਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media