Sunday, December 22, 2024

ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਅਕਾਸ਼ ਮਲਿਕ ਨੇ ਮਾਰੀ ਬਾਜ਼ੀ

ਧੂਰੀ, 7 ਅਪ੍ਰੈਲ (ਪ੍ਰਵੀਨ ਗਰਗ) – ਫਰੈਂਡਜ਼ ਜਿੰਮ ਧੂਰੀ ਵੱਲੋਂ ਪੰਜਾਬੀ ਬਾਡੀ ਬਿਲਡਿੰਗ ਸਪੋਰਟਸ ਵੈਲਫੇਅਰ ਕਮੇਟੀ ਦੇ ਸਹਿਯੋਗ ਨਾਲ ਲੜਕੇ ਅਤੇ ਲੜਕੀਆਂ ਦੀ ਵਲਜੋਤ ਕਲਾਸਿਕ ਨੈਸ਼ਨਲ ਲੇਵਲ ਬਾੱਡੀ ਬਿਡਿੰਗ ਚੈਂਪੀਅਨਸ਼ਿਪ 2021 ਰਤਨ ਪੈਲੇਸ ਧੂਰੀ ਵਿਖੇ ਕਰਵਾਈ ਗਈ।ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ, ਐਸ.ਐਸ ਚੱਠਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ, ਸਿਮਰਪ੍ਰਤਾਪ ਸਿੰਘ ਬਰਨਾਲਾ, ਪੁਸ਼ਪਿੰਦਰ ਸ਼ਰਮਾ ਕੌਂਸਲਰ ਅਤੇ ਨਰਪਿੰਦਰ ਗੋਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਕਲੱਬ ਦੇ ਇੰਚਾਰਜ ਰਮੇਸ਼ ਪੱਪੂ ਅਨੁਸਾਰ ਇਹਨਾਂ ਮੁਕਾਬਲਿਆਂ ਵਿੱਚ ਸੰਜੀਵ ਕੁਮਾਰ ਝਾਅ, ਸੁਬੋਧ, ਜਤਿੰਦਰ ਯਾਦਵ, ਵਿਜੈ ਕੁਮਾਰ, ਟੀਟੂ, ਹਫੀਜ਼, ਨਵਨੀਤ ਜਾਦੀਆ, ਪਰਦੀਪ ਚਿੱਬ ਅੱਪੂ, ਮਨਿੰਦਰ ਸ਼ਂੈਟੀ, ਮੁਹੰਮਦ ਫਿਰੋਜ ਫੌਜੀ ਅਤੇ ਸਨੀ ਨੇ ਜੱਜਾਂ ਦੀ ਭੁਮਿਕਾ ਨਿਭਾਈ।
                ਉਹਨਾਂ ਦੱਸਿਆ ਕਿ 55 ਕਿਲੋ ਮੁਕਾਬਲਿਆਂ ਵਿੱਚ ਨਰੇਸ਼ ਪਟਿਆਲਾ, 55 ਤੋਂ 60 ਕਿਲੋ ਵਿੱਚ ਕੁਲਬੀਰ ਸਿੰਘ ਮਾਲੇਰਕੋਟਲਾ, 60 ਤੋਂ 65 ਕਿਲੋ ਵਿੱਚ ਪਵਨ ਕੁਮਾਰ ਪਠਾਨਕੋਟ, 65 ਤੋਂ 70 ਕਿਲੋ ਵਿੱਚ ਟੋਨੂ ਕੁਮਾਰ ਲੁਧਿਆਣਾ, 70 ਤੋਂ 75 ਕਿਲੋ ਵਿੱਚ ਪਰਮਿੰਦਰ ਸਿੰਘ ਲੁਧਿਆਣਾ, 75 ਤੋਂ 80 ਕਿਲੋ ਵਿੱਚ ਉਜੱਵਲ ਕੁਮਾਰ ਅਬੋਹਰ, 80 ਤੋਂ 85 ਕਿਲੋ ਵਿੱਚ ਅਕਾਸ਼ ਗੁੜਗਾਂਵਾਂ, 85 ਕਿਲੋ ਤੋਂ ਵੱਧ ਵਿੱਚ ਜਗਜੀਤ ਸਿੰਘ ਸ਼ੇਰਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰਾਂ੍ਹ ਆਲ ਓਵਰ ਜੇਤੂਆਂ ਵਿੱਚ ਆਲ ਓਵਰ ਵੇਟ ਵਿੱਚ ਅਕਾਸ਼ ਗੁੜਗਾਂਵਾਂ, ਕਲਾਸਿਕ ਬੱਡੀ ਬਿਲਡਿੰਗ ਵਿੱਚ ਉਜਵਲ ਕੁਮਾਰ ਅਬੋਹਰ, ਮੇਨ ਫਿਜੀਕ ਵਿੱਚ ਪਰਮਿੰਦਰ ਸਿੰਘ ਲੁਧਿਆਣਾ ਅਤੇ ਫੀਮੇਲ ਬਿਕਨੀ ਵਿੱਚ ਅਲੀਸ਼ਾ ਮਾਨ ਲੁਧਿਆਣਾ ਨੇ ਬਾਜੀ ਮਾਰੀ।ਜੇਤੂਆਂ ਨੂੰ ਨਗਦ ਇਨਾਮਾਂ ਦੇ ਨਾਲ-ਨਾਲ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …