ਪਠਾਨਕੋਟ, 7 ਅਪ੍ਰੈਲ 2021 (ਪੰਜਾਬ ਪੋਸਟ ਬਿਊਰੋ) – ਅੱਜ ਮਾਨਯੋਗ ਮੁਹੰਮਦ ਗੁਲਜਾਰ ਜੀ ਨੇ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਦਾ ਚਾਰਜ ਸੰਭਾਲਿਆ, ਸਭ ਤੋਂ ਪਹਿਲਾ ਉਹ ਕੋਰਟ ਕੰਪਲੈਕਸ ਮਲਿਕਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਸਵਾਗਤ ਸਾਰੇ ਜੱਜ ਸਾਹਿਬਾਨ ਅਤੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ।ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ੍ਰੀ ਮੁਹੰਮਦ ਗੁਲਜਾਰ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਨੂੰ ਗਾਰਡ ਆਫ ਆਨਰ ਕੀਤਾ ਗਿਆ।
ਇਸ ਮੋਕੇ ਸ੍ਰੀ ਅਵਤਾਰ ਸਿੰਘ ਐਡੀਸ਼ਨਲ ਜਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ, ਪਰਿੰਦਰ ਸਿੰਘ ਸਿਵਲ ਜੱਜ (ਸੀਨੀਅਰ ਡਿਵੀਜਨ), ਕਮਲਦੀਪ ਸਿੰਘ ਚੀਫ ਯੂਡੀਸਿਅਲ ਮੈਜਿਸਟ੍ਰੇਟ, ਹੇਮ ਅਮਿ੍ਰਤ ਮਾਹੀ ਆਡੀਸਨਲ ਸਿਵਲ ਜੱਜ (ਸੀਨੀਅਰ ਡਿਵੀਜਨ), ਰਜਿੰਦਰਪਾਲ ਸਿੰਘ ਗਿੱਲ ਸਿਵਲ ਜੱਜ (ਜੂਨੀਅਰ ਡਿਵੀਜਨ), ਕਰਨ ਅਗਰਵਾਲ ਸਿਵਲ ਜੱਜ (ਜੂਨੀਅਰ ਡਿਵੀਜਨ) ਪਠਾਨਕੋਟ, ਐਡਵੋਕੇਟ ਅਸ਼ੋਕ ਪਰਾਸ਼ਰ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ, ਐਡਵੋਕੇਟ ਦੀਪਕ ਰਸੋਤਰਾ ਉਪ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ, ਐਡਵੋਕੇਟ ਠਾਕੁਰ ਜੇ.ਪੀ ਸਿੰਘ ਜਰਨਲ ਸੈਕਟਰੀ, ਐਡਵੋਕੇਟ ਠਾਕੁਰ ਜਤਿੰਦਰ ਜੱਗੀ ਜੂਆਇੰਟ ਸੈਕਟਰੀ, ਐਡਵੋਕੇਟ ਜੋਤੀ ਪਾਲ, ਐਡਵੋਕੇਟ ਅਮਿਤ ਸੈਣੀ, ਐਡਵੋਕੇਟ ਵਿਨੋਦ ਮਹਾਜਨ ਸਾਬਕਾ ਜੂਆਇੰਟ ਸੈਕਟਰੀ ਜਿਲ੍ਹਾ ਬਾਰ ਐਸੋਸੀਏਸ਼ਨ, ਐਡਵੋਕੇਟ ਵਿਕਰਾਂਤ ਮਹਾਜਨ, ਐਡਵੋਕੇਟ ਐਚ.ਐਸ ਪਠਾਨੀਆ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …