ਅੰਮ੍ਰਿਤਸਰ, 10 ਅਪ੍ਰੈਲ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਇਲਾਕਾ
ਨਿਵਾਸੀਆਂ ਲਈ ਕੋਵਿਡਸ਼ੀਲ ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ।ਗੁਰਦੁਆਰਾ ਸਾਧ ਸੰਗਤ ਸੰਤ ਸ਼ੰਕਰ ਸਿੰਘ ਜੀ ਕਬੀਰ ਪਾਰਕ ਵਿਖੇ ਲੱਗੇ ਕੈਂਪ ਦਾ ਉਦਘਾਟਨ ਉਘੇੇ ਕਾਂਗਰਸੀ ਆਗੂ ਤੇ ਕੌਂਸਲਰ ਸੁਖਦੇਵ ਸਿੰਘ ਚਾਹਲ ਦੇ ਵੱਲੋਂ ਕੀਤਾ ਗਿਆ।ਜਿਸ ਦੌਰਾਨ ਮਹਿਕਮਾ ਸਿਹਤ ਵਿਭਾਗ ਦੇ ਯੂ.ਪੀ.ਐਚ.ਸੀ ਗਵਾਲ ਮੰਡੀ ਦੀ ਐਮ.ਓ ਡਾਕਟਰ ਨੀਲਮ ਦੀ ਅਗਵਾਈ ‘ਚ ਹੈਲਥ ਵਰਕਰ ਮੈਡਮ ਕੁਲਵਿੰਦਰ ਕੌਰ, ਐਲ.ਐਚ.ਵੀ ਰਣਜੀਤ ਕੌਰ, ਆਸ਼ਾ ਵਰਕਰ ਮੋਨਿਕਾ ਅਤੇ ਮੈਡਮ ਪੂਨਮ ਵੱਲੋਂ ਸਾਂਝੇ ਤੌਰ ‘ਤੇ ਪੰਜ ਦਰਜਨ ਦੇ ਕਰੀਬ ਮਹਿਲਾ-ਪੁਰਸ਼ਾਂ ਨੂੰ ਕੋਵਿਡਸ਼ੀਲ ਵੈਕਸੀਨ ਲਗਾਏ ਗਏ।ਐਗਰੀਕਲਚਰ ਟੈਕਨੋਕ੍ਰੇਟਸ ਐਕਸ਼ਨ ਕਮੇਟੀ (ਅਗਟੈਕ) ਦੇ ਸਕੱਤਰ ਜਨਰਲ ਤੇ ਖੇਤੀਬਾੜੀ ਅਫਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਕ੍ਰਿਪਾਲ ਸਿੰਘ ਢਿੱਲੋਂ ਨੂੰ ਪਹਿਲਾ ਵੈਕਸੀਨ ਲਗਾਇਆ ਗਿਆ। ਕਬੀਰ ਪਾਰਕ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਇਸ ਰਿਹਾਇਸ਼ੀ ਪਹਿਲਾਂ ਵੀ ਮਹਾਮਾਰੀ ਦੀ ਜਾਂਚ ਕਰਵਾਈ ਗਈ ਹੈ । ਉਨ੍ਹਾਂ ਹੋਰ ਰਿਹਾਇਸ਼ੀ ਕਲੌਨੀਆਂ ਦੀਆਂ ਵੈਲਫੇਅਰ ਕਮੇਟੀਆਂ ਤੇ ਸੁਸਾਇਟੀਆਂ ਨੂੰ ਅਜਿਹੇ ਕੈਂਪ ਲਗਾਉਣ ਦੀ ਅਪੀਲ ਵੀ ਕੀਤੀ ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਸ਼ਪਾਲ ਸਿੰਘ, ਸਕੱਤਰ ਐਚ.ਐਸ ਟਿੰਨਾ, ਸਰਕਦਾ ਅਹੁੱਦੇਦਾਰ ਧੰਨਜੀਤ ਸਿੰਘ ਸੰਧੂ ਰਾਜਾਜੰਗ, ਡਾ. ਕ੍ਰਿਪਾਲ ਸਿੰਘ ਢਿੱਲੋਂ, ਨਛੱਤਰ ਸਿੰਘ ਕਾਨੂੰਗੋ, ਕੁਲਜੀਤ ਸਿੰਘ, ਰਣਜੋਧ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media