Monday, June 22, 2026

ਲੇਖਕ ਮੰਚ ਸਮਰਾਲਾ ਦੇ ਚੋਣ ਇਜਲਾਸ ‘ਚ ਮਾਸਟਰ ਤਰਲੋਚਨ ਸਿੰਘ ਪ੍ਰਧਾਨ ਚੁਣੇ ਗਏ

ਸਮਰਾਲਾ, 278 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਸਾਹਿਤ ਜਗਤ ਦੀ ਨਾਮਵਰ ਸੰਸਥਾ ਲੇਖਕ ਮੰਚ (ਰਜਿ:) ਸਮਰਾਲਾ ਦਾ ਵਿਸ਼ੇਸ਼ ਚੋਣ ਇਜਲਾਸ ਸਫ਼ਲਤਾਪੂਰਵਕ ਸੰਪਨ ਹੋ ਗਿਆ।ਚੋਣ ਇਜਲਾਸ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ, ਗੀਤਕਾਰ ਹਰਬੰਸ ਮਾਲਵਾ ਤੇ ਬਲਵੰਤ ਮਾਂਗਟ ਸੁਸ਼ੋਭਿਤ ਸਨ।ਕੁੱਲ ਮੈਂਬਰਾਂ ਦੀ ਵੱਡੀ ਗਿਣਤੀ ਚੋਣ ਇਜਲਾਸ ਵਿੱਚ ਹਾਜ਼ਰ ਸੀ, ਕੁੱਝ ਲੇਖਕ ਆਪਣੇ ਨਿੱਜੀ, ਪਰ ਦੁੱਖਦਾਈ ਘਟਨਾਵਾਂ ਨਾਲ ਜੁੜੇ ਰੁਝੇਵਿਆਂ ਕਾਰਨ ਭਾਵੇਂ ਨਾ ਆ ਸਕੇ, ਪਰ ਉਹ ਫੋਨ ਰਾਹੀਂ ਜੁੜੇ ਰਹੇ।ਪਿਛਲੀ ਵਾਰ ਦੇ ਪ੍ਰਧਾਨ ਐਡਵੋਕੇਟ ਦਲਜੀਤ ਸ਼ਾਹੀ ਨੇ ਹਾਜ਼ਰ ਮੈਂਬਰਾਨ ਦਾ ਸਵਾਗਤ ਕਰਦਿਆਂ ਤੇ ਸੰਵਿਧਾਨਕ ਮਰਿਯਾਦਾ ਦੀ ਪਾਲਣਾ ਕਰਦਿਆਂ ਆਪਣੀ ਕਾਰਜ਼ ਤੇ ਰਿਵੀਊ ਰਿਪੋਰਟ ਪੇਸ਼ ਕਰਨ ਲਈ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੂੰ ਕਿਹਾ ਤੇ ਆਪਣੀ ਟੀਮ ਦੀ ਕਾਰਜ਼ਕਾਰਨੀ ਭੰਗ ਕਰਕੇ ਅਗਲੇ ਸੈਸ਼ਨ ਲਈ ਨਵੀਂ ਟੀਮ ਚੁਣਨ ਦਾ ਸੱਦਾ ਦਿੱਤਾ।ਰਾਜਵਿੰਦਰ ਸਮਰਾਲਾ ਵੱਲੋਂ ਪੇਸ਼ ਕੀਤੀ ਐਕਟਿਵਿਟੀਜ਼ ਰਿਪੋਰਟ ਤੇ ਵਿੱਤੀ ਰਿਪੋਰਟ ਨੂੰ ਹਾਜ਼ਰ ਮੈਂਬਰਾਂ ਨੇ ਬਹੁਤ ਸਲਾਹਿਆ ਤੇ ਟੀਮ ਦੀ ਪ੍ਰਸ਼ੰਸ਼ਾ ਕੀਤੀ। ਰਿਪੋਰਟ ਬਾਰੇ ਚਰਚਾ ਵਿੱਚ ਹਿੱਸਾ ਲੈਂਦਿਆਂ ਸਰਵਸ੍ਰੀ ਅਵਤਾਰ ਸਿੰਘ ਓਟਾਲ, ਮਾ. ਤਰਲੋਚਨ ਸਿੰਘ, ਪ੍ਰਿੰ. ਪਰਮਿੰਦਰ ਸਿੰਘ ਬੈਨੀਪਾਲ ਤੇ ਕੁੱਝ ਹੋਰਨਾਂ ਨੇ ਬੀਤੇ ਸਮੇਂ ਦੀਆਂ ਗਲਤੀਆਂ ਤੋਂ ਜਾਂ ਕਮਜ਼ੋਰੀਆਂ ਤੋਂ ਸਿੱਖਣ ਹਿਤ ਕੁੱਝ ਕੀਮਤੀ ਸੁਝਾਅ ਵੀ ਦਿੱਤੇ, ਜਿਸ ਨੂੰ ਰਾਜਵਿੰਦਰ ਸਮਰਾਲਾ ਹੁਰਾਂ ਬਹੁਤ ਧਿਆਨ ਪੂਰਵਕ ਸੁਣਿਆ ਤੇ ਪ੍ਰਵਾਨ ਵੀ ਕੀਤਾ।
                      ਇਸ ਮਹੱਤਵਪੂਰਨ ਚਰਚਾ ਦੇ ਸੈਸ਼ਨ ਉਪਰੰਤ ਹੁਣ ਵਾਰੀ ਸੀ ਅਗਲੇ 2021-2023 ਦੇ ਦੋ ਸਾਲਾਂ ਦੇ ਸੈਸ਼ਨ ਲਈ ਨਵੀਂ ਟੀਮ ਦੇ ਗਠਨ ਦੀ। ਪ੍ਰਧਾਨਗੀ ਮੰਡਲ ਦੀ ਨਿਗਰਾਨੀ ਹੇਠ ਤੇ ਪ੍ਰਿੰ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਦੀ ਪਹਿਲਕਦਮੀ ਦੇ ਸਿੱਟੇ ਵਜੋਂ ਹੇਠ ਲਿਖੀ ਟੀਮ ਅਗਲੇ ਸੈਸ਼ਨ ਲਈ ਚੁਣੀ ਗਈ।ਜਿਹਨਾਂ ਵਿੱਚ ਪ੍ਰਧਾਨ ਮਾ. ਤਰਲੋਚਨ ਸਿੰਘ ਸਮਰਾਲਾ, ਜਨਰਲ ਸਕੱਤਰ ਸੁਰਜੀਤ ਵਿਸ਼ਦ, ਸੀਨੀ. ਮੀਤ ਪ੍ਰਧਾਨ ਐਡਵੋਕੇਟ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ, ਮੀਤ ਪ੍ਰਧਾਨ ਅਵਤਾਰ ਸਿੰਘ ਓਟਾਲ, ਸਹਾਇਕ ਸਕੱਤਰ ਆਜ਼ਾਦ ਵਿਸਮਾਦ, ਪ੍ਰੈਸ ਸਕੱਤਰ ਕਰਮਜੀਤ ਬਾਸੀ, ਵਿੱਤ ਸਕੱਤਰ ਰਾਜਦੀਪ ਦਿੱਗਪਾਲ ਚੁਣੇ ਗਏ। ਵਰਕਿੰਗ ਕਮੇਟੀ ਵਿੱਚ ਬਲਵੰਤ ਮਾਂਗਟ, ਅਮਿਤ ਸੱਦੀ, ਨਵਦੀਪ ਧਾਲੀਵਾਲ, ਰਾਜਵਿੰਦਰ ਸਮਰਾਲਾ, ਐਡਵੋਕੇਟ ਪਰਮਿੰਦਰ ਸਿੰਘ ਗਰੇਵਾਲ, ਮਨਦੀਪ ਬੁਆਲ, ਡਾ. ਹਰਜਿੰਦਰਪਾਲ ਸਿੰਘ, ਲਖਵੀਰ ਸਿੰਘ ਬਲਾਲਾ, ਮੈਨੇਜਰ ਕਰਮ ਚੰਦ ਤੇ ਗੀਤਕਾਰ ਕੇਵਲ ਕੁੱਲੇਵਾਲੀਆ ਚੁਣੇ ਗਏ।ਚੁਣੀ ਹੋਈ ਟੀਮ ਤੇ ਹਾਜ਼ਰ ਮੈਂਬਰਾਂ ਵਲੋਂ ਡਾ. ਪਰਮਿੰਦਰ ਸਿੰਘ ਬੈਨੀਪਾਲ, ਬਹੁ ਵਿਧਾਵੀ ਲੇਖਕ ਤੇਲੂ ਰਾਮ ਕੁਹਾੜਾ, ਨਾਵਲਕਾਰ ਰਾਮ ਸਰੂਪ ਰਿਖੀ ਨੂੰ ਆਪਣਾ ਸਰਪ੍ਰਸਤ ਥਾਪਿਆ ਗਿਆ।ਇਸ ਉਪਰੰਤ ਨਵੀਂ ਚੁਣੀ ਟੀਮ ਵਲੋਂ ਆਪਣੀ ਭਵਿੱਖੀ ਵਿਉਂਤ ਸਮੁੱਚੇ ਹਾਊਸ ਨਾਲ ਸਾਂਝੀ ਕਰਦਿਆਂ ਦੋ ਸਾਲ ਲਈ ਸਾਹਿਤ ਤੇ ਸੱਭਿਆਚਾਰ ਦੀ ਸੇਵਾ ਲਈ ਆਪਣੀ ਵਚਨਬੱਧਤਾ ਦੁਹਰਾਈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …