Sunday, June 21, 2026

ਜ਼ਿਲ੍ਹਾ ਸੰਗਰੂਰ ’ਚ ਪਨਗਰੇਨ ਖਰੀਦ ਕੀਤੀ ਕਣਕ ਦੀ 95 ਫੀਸਦੀ ਅਦਾਇਗੀ ਨਾਲ ਪੰਜਾਬ ’ਚ ਮੋਹਰੀ-ਡੀ.ਸੀ

ਜ਼ਿਲ੍ਹੇ ’ਚ ਹੁਣ ਤੱਕ 9 ਲੱਖ 79 ਹਜ਼ਾਰ 59 ਮੀਟਰਕ ਟਨ ਕਣਕ ਦੀ ਹੋਈ ਆਮਦ

ਸੰਗਰੂਰ, 28 ਅਪ੍ਰੈਲ (ਜਗਸੀਰ ਲੌਂਗੋਵਾਲ) – ਕਣਕ ਦੀ ਖਰੀਦ ਅਤੇ ਅਦਾਇਗੀ ਦੇ ਸੁਚੱਜੇ ਪ੍ਰਬੰਧਾਂ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ ’ਚ ਪਨਗਰੇਨ ਵੱਲੋਂ ਖਰੀਦ ਕੀਤੀ ਕਣਕ ਦੀ 95 ਫ਼ੀਸਦੀ ਅਦਾਇਗੀ ਕਰਕੇ ਪੰਜਾਬ ’ਚ ਮੋਹਰੀ ਸਥਾਨ ਹਾਸਲ ਕੀਤਾ ਹੈ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ’ਚ 10 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖਰੀਦ ਦੌਰਾਨ ਵੱਖ-ਵੱਖ ਮੰਡੀਆਂ ’ਚ ਕੋਵਿਡ ਸਾਵਧਾਨੀਆਂ ਨੂੰ ਧਿਆਨ ’ਚ ਰੱਖ ਕੇ ਨਿਰਵਿਘਨ ਢੰਗ ਨਾਲ ਖਰੀਦ ਦਾ ਕੰਮ ਜਾਰੀ ਹੈ।27 ਅਪ੍ਰੈਲ ਤੱਕ ਮੰਡੀਆਂ ’ਚ 9 ਲੱਖ 79 ਹਜ਼ਾਰ 59 ਮੀਟਰਕ ਟਨ ਕਣਕ ਲਿਆਂਦੀ ਗਈ ਹੈ, ਜਿਸ ਦੇ ਵਿਚੋਂ ਹੁਣ ਤੱਕ ਵੱਖ-ਵੱਖ ਖਰੀਦ ਏਜੰਸੀਆਂ ਨੇ 9 ਲੱਖ 68 ਹਜ਼ਾਰ 644 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਹੈ।
                     ਰਾਮਵੀਰ ਨੇ ਦੱਸਿਆ ਕਿ ਪਨਗਰੇਨ ਵਲੋਂ 4 ਲੱਖ 18 ਹਜਾਰ 370 ਮੀਟਰਕ ਟਨ, ਮਾਰਕਫੈਡ ਵਲੋਂ 2 ਲੱਖ 11 ਹਜ਼ਾਰ 193 ਮੀਟਰਕ ਟਨ, ਪਨਸਪ ਵਲੋਂ 2 ਲੱਖ 13 ਹਜਾਰ 555 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 1 ਲੱਖ 13 ਹਜਾਰ 510 ਮੀਟਰਕ ਟਨ ਅਤੇ ਐਫ.ਸੀ.ਆਈ ਵਲੋਂ 11625 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।ਉਨ੍ਹਾਂ ਦੱਸਿਆ ਕਿ 6 ਲੱਖ 44 ਹਜਾਰ 946 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 1641 ਕਰੋੜ 8 ਲੱਖ ਦੀ ਅਦਾਇਗੀ ਕਿਸਾਨਾ ਨੂੰ ਹੋ ਚੁੱਕੀ ਹੈ।
                      ਰਾਮਵੀਰ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਧੀਆ ਕੁਆਲਟੀ ਦਾ ਬੀ-ਕਲਾਸ ਬਾਰਦਾਨਾ ਵੀ ਮੰਡੀਆਂ ’ਚ ਵਰਤੋਂ ’ਚ ਲਿਆਂਦਾਂ ਜਾ ਰਿਹਾ ਹੈ, ਬਾਰਦਾਨੇ ਦੀ ਜ਼ਿਲ੍ਹੇ ਅੰਦਰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀ ਹੈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …