ਸੰਗਰੂਰ, 28 ਅਪ੍ਰੈਲ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਦਿਆਲਗੜ੍ਹ ਵਿਖੇ ਕੋ-ਆਪਰੇਟਿਵ ਲਿਮ. ਸੋਸਾਇਟੀ ਦੀ ਚੋਣ ਕਰਵਾਈ ਗਈ।ਜਿਸ ਦੌਰਾਨ ਕਾਂਗਰਸ ਪਾਰਟੀ ਦੇ ਗੁਰਪ੍ਰੀਤ ਸਿੰਘ ਦਿਆਲਗੜ੍ਹ ਪ੍ਰਧਾਨ ਸ੍ਰੀਮਤੀ ਪ੍ਰਕਾਸ਼ ਕੌਰ ਢੱਡਰੀਆਂ ਮੀਤ ਪ੍ਰਧਾਨ, ਬੂਟਾ ਸਿੰਘ ਢੱਡਰੀਆਂ ਗਗਨਦੀਪ ਸਿੰਘ ਦਿਆਲਗੜ੍ਹ, ਕਰਮ ਸਿੰਘ ਦਿਆਲਗੜ੍ਹ, ਕਲਵੰਤ ਸਿੰਘ ਦਿਆਲਗੜ੍ਹ ਅਤੇ ਗੁਰਮੀਤ ਸਿੰਘ ਢੱਡਰੀਆਂ (ਸਾਰੇ ਮੈਂਬਰ) ਚੁਣੇ ਗਏ।
ਇਸ ਜਿੱਤ ਤੋਂ ਉਤਸ਼ਾਹਿਤ ਹੁੰਦੇ ਹੋਏ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਅਤੇ ਕਾਂਗਰਸ ਦੇ ਸੂਬਾ ਸਕੱਤਰ ਹਰਮਨ ਦੇਵ ਬਾਜਵਾ ਨੇ ਕਿਹਾ ਕਿ ਕਾਂਗਰਸ ਦੀ ਇਹ ਇਤਿਹਾਸਕ ਜਿੱਤ ਹੈ ਕਿਉਂਕਿ ਪਿੰਡ ਦਿਆਲਗੜ੍ਹ ਦੀ ਕੋ-ਆਪਰੇਟਿਵ ਵਿਖੇ ਕਾਂਗਰਸ ਨੇ ਪਹਿਲੀ ਵਾਰ ਆਪਣਾ ਪ੍ਰਧਾਨ ਬਣਾਇਆ ਹੈ।ਉਨ੍ਹਾਂ ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਸ੍ਰੀਮਤੀ ਪ੍ਰਕਾਸ਼ ਕੌਰ ਅਤੇ ਸਮੁੱਚੀ ਟੀਮ ਨੂੰ ਇਸ ਜਿੱਤ ਦੀ ਵਧਾਈ ਵੀ ਦਿੱਤੀ। ਇਸ ਮੌਕੇ ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਨਵਦੀਪ ਸਿੰਘ ਤੋਗਾਵਾਲ, ਮਾਰਕੀਟ ਕਮੇਟੀ ਸੰਗਰੂਰ ਦੇ ਵਾਇਸ ਚੇਅਰਮੈਨ ਹਿੰਮਤ ਬਾਜਵਾ ਅਤੇ ਹੋਰ ਕਾਂਗਰਸੀ ਆਗ ਵੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …