ਅੰਮ੍ਰਿਤਸਰ, 14 ਮਈ (ਸੰਧੂ) – ਸਮਾਜ ਸੇਵੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੈਬਲ ਟਰੱਸਟ ਰਜਿ. ਸੁਲਤਾਨਵਿੰਡ ਵਿਖੇ ਵੱਖ-ਵੱਖ ਸਮਾਜ ਸੇਵੀਆਂ ਵਲੋਂ
ਦਾਨ ਦੇ ਰੂਪ ਵਿੱਚ ਕਣਕ ਆਦਿ ਭੇਜੀ ਜਾ ਰਹੀ ਹੈ।ਟਰੱਸਟ ਦੀ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਡਾਲਾ ਦੀ ਸੰਗਤ ਵਲੋਂ 28 ਤੋੜੇ ਕਣਕ, ਚਾਰ ਤੋੜੇ ਪਿਆਜ ਅਤੇ 60 ਕਿਲੋ ਖੰਡ ਦੀ ਸੇਵਾ ਭੇਜੀ ਗਈ ਹੈ।ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋਹਲੀ ਕਲਾਂ ਦੇ ਵਸਨੀਕ ਅਵਤਾਰ ਸਿੰਘ ਨੇ 27 ਤੋੜੇ, ਲਖਬੀਰ ਸਿੰਘ ਨੇ 15 ਤੋੜੇ, ਕੁਲਦੀਪ ਸਿੰਘ ਗਿੱਲ ਨੇ 4 ਤੋੜੇ, ਜਰਨੈਲ ਸਿੰਘ 3 ਤੋੜੇ ਜਦੋਂ ਕਿ ਚਰਨ ਸਿੰਘ ਨੇ ਵੀ 1 ਤੋੜਾ ਕਣਕ ਸੇਵਾ ਦੇ ਰੂਪ ਵਿੱਚ ਭੇਜੀ ਹੈ।
ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਵੈਸੇ ਤਾਂ ਸਾਰਾ ਸਾਲ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਲੋਂ ਟਰੱਸਟ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਭੇਜੀ ਜਾਂਦੀ ਹੈ।ਪਰ ਹਾੜੀ ਅਤੇ ਸਾਉਣੀ ਦੀ ਫਸਲ ਮੌਕੇ ਜ਼ਿਆਦਾਤਰ ਕਣਕ ਅਤੇ ਝੋਨਾ ਹੀ ਭੇਜਿਆ ਜਾਂਦਾ ਹੈ।ਸੰਗਰੂਰ ਅਤੇ ਮੋਗਾ ਜ਼ਿਲ੍ਹੇ ਤੋਂ ਆਈ ਕਣਕ ਆਦਿ ਦੀ ਸੇਵਾ ਇਸੇ ਸਿਲਸਿਲੇ ਦਾ ਹਿੱਸਾ ਹੈ।ਉਨ੍ਹਾਂ ਦੱਸਿਆ ਕਿ ਕੋਵਿਡ-19/ਕੋਰੋਨਾ ਮਹਾਮਾਰੀ ਦੇ ਦੌਰਾਨ ਟਰੱਸਟ ਵੱਲੋਂ ਸਮਾਜ ਦੇ ਕਮਜੋਰ ਵਰਗ ਲਈ ਸੇਵਾਵਾਂ ਦਿੱਤੀਆਂ ਗਈਆਂ ਹਨ ਤੇ ਹੁਣ ਵੀ ਲੋੜਵੰਦਾਂ ਦੀ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।ਬੀਬੀ ਸੰਦੀਪ ਕੌਰ ਖਾਲਸਾ ਨੇ ਹੋਰ ਗੁਰੂ ਪਿਆਰਿਆਂ ਨੂੰ ਵੀ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਸੇਵੀ ਸੇਵਾਵਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
Check Also
2109 ਪੈਨਸ਼ਨਰਾਂ ਦੀ ਮੌਤ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਰਿਕਾਰਡ ਕੀਤਾ ਜਾਵੇਗਾ ਅਪਡੇਟ
ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ …
Punjab Post Daily Online Newspaper & Print Media