Wednesday, July 22, 2026

ਸੁਖਰਾਜ ਛੀਨਾ, ਅਭੈ ਸੰਧੂ ਤੇ ਕਰਮ ਸਿੰਘ ਖਤਰਾਏ ਕਲਾਂ ਦੀ ਅਚਾਨਕ ਮੌਤ ‘ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੋਢੀ ਸੰਸਥਾਪਕ ਆਗੂ ਕਾਮਰੇਡ ਸੁਖਰਾਜ ਸਿੰਘ ਛੀਨਾ, ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਤੇ ਕਰਮ ਸਿੰਘ ਖਤਰਾਏ ਕਲਾਂ ਦੀ ਅਚਾਨਕ ਹੋਈ ਮੌਤ ‘ਤੇ ਵੱਖ-ਵੱਖ ਸੰਸਥਾਵਾਂ ਤੇ ਸ਼ਖਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
                 ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਪੰਜਾਬ ਕਿਸਾਨ ਸਭਾ ਤੇ ਮਜ਼ਦੂਰ ਸੰਗਠਨਾਂ ਦੇ ਆਗੂਆਂ ਰਮੇਸ਼ ਯਾਦਵ, ਅਮਰਜੀਤ ਆਸਲ, ਭੁਪਿੰਦਰ ਸਿੰਘ ਸੰਧੂ, ਲਖਬੀਰ ਸਿੰਘ ਨਿਜ਼ਾਮਪੁਰ, ਬਲਬੀਰ ਮੂਧਲ, ਦਸਵਿੰਦਰ ਕੌਰ, ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ ਤੇ ਗੁਰਦੇਵ ਮਹਿਲਾਂ ਵਾਲਾਂ ਨੇ ਦੁਖੀ ਮਨ ਨਾਲ ਕਿਹਾ ਕਿਹਾ ਕਾ ਸੁਖਰਾਜ ਨੇ ਸਾਰੀ ਜ਼ਿੰਦਗੀ ਨਿਰਸੁਆਰਥ ਲੋਕਾਂ ਦੀ ਭਲਾਈ ਵਾਸਤੇ ਦਾ ਕੰਮ ਕੀਤਾ।ਜਿਸ ਦੇ ਤੁਰ ਜਾਣ ਨਾਲ ਜਥੇਬੰਦੀ ਨੂੰ ਵੱਡਾ ਘਾਟਾ ਪਿਆ ਹੈ।
                     ਉਨਾਂ ਕਿਹਾ ਕਿ ਇਸੇ ਤਰ੍ਹਾਂ ਅਭੈ ਸਿੰਘ ਸੰਧੂ ਤੇ ਕਰਮ ਸਿੰਘ ਦਾ ਵਿਛੋੜਾ ਵੀ ਅਸਹਿ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …