
ਅੰਮ੍ਰਿਤਸਰ, 3 ਨਵੰਬਰ (ਜਗਦੀੋਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦਾ ਐਨ. ਸੀ. ਸੀ. ਵਿਭਾਗ ਵਿਚ ਲਗਾਤਾਰ ਕੀਤੀਆਂ ਜਾਣ ਵਾਲੀਆਂ ਸਫਲਾਤਪੂਰਵਕ ਪ੍ਰਾਪਤੀਆਂ ਦੀ ਲੜੀ ਵਿਚ ਵਾਧਾ ਕਰਦਿਆਂ ਕਾਲਜ ਦੀ ਦੂਜੇ ਸਾਲ ਦੀ ਐਨ. ਸੀ. ਸੀ. ਏਅਰ ਵਿੰਗ ਦੀ ਕੈਡਿਟ ਬਲਜਿੰਦਰ ਨੇ ਆਲ ਇੰਡੀਆ ਵਾਯੂ ਸੈਨਿਕ ਕੈਂਪ ਵਿਚ ਸਤਾਰਾਂ ਡਾਇਰੈਕਟਰ ਵਿਚੋਂ ਤੀਜੀ ਪੁਜ਼ੀਸ਼ਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਐਨ. ਸੀ. ਸੀ ਇੰਚਾਰਜ ਹਰਸਿਮਰਨ ਕੌਰ ਦੀ ਨਿਗਰਾਨੀ ਹੇਠ ਬਲਜਿੰਦਰ ਕੌਰ ਨੇ ਬੰਗਲੁਰੂ ਵਿਚ ਆਲ ਇੰਡੀਆ ਪੱਧਰ ਵਿਚ ਐਰੋ ਮੋਡਲਿੰਗ ਕੰਟਰੋਲ ਲਾਈਨ ਵਿਚ ਸਫਲਤਾ ਹਾਸਲ ਕੀਤੀ ਹੈ। ਤਕਰੀਬਨ ਦੋ ਮਹੀਨੇ ਵਿਚ ਲਗਾਏ ਚਾਰ ਕੈਂਪਾਂ ਦੀ ਲੜੀ ਨੂੰ ਪਾਰ ਕਰਦਿਆਂ ਆਖਰੀ ਤੇ ਪ੍ਰਮੁੱਖ ਵਾਯੂ ਸੈਨਿਕ ਕੈਂਪ ਵਿਚ ਪੁੱਜਣ ਦਾ ਮਾਣ ਹਾਸਲ ਕੀਤਾ। 2 ਪੰਜਾਬ ਏਅਰ ਸਕਾਡਨ ਯੁਨਿਟ ਦੇ ਅੰਤਰਗਤ ਐਨ. ਸੀ. ਸੀ. ਏਅਰ ਵਿੰਗ ਦੀ ਕੈਡਿਟ ਦਾ ਆਲ ਇੰਡਿਆ ਵਾਯੂ ਸੈਨਿਕ ਕੈਂਪ ਵਿਚ ਸਫਲਤਾ ਹਾਸਲ ਕਰਨਾ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਯੂਨਿਟ ਲਈ ਮਾਣ ਵਾਲੀ ਗੱਲ ਹੈ।
ਬਲਜਿੰਦਰ ਦੀ ਇਸ ਵੱਡੀ ਪ੍ਰਾਪਤੀ ਲਈ ਕਾਲਜ ਪ੍ਰਿੰਸੀਪਲ ਡਾ: (ਸ਼੍ਰੀਮਤੀ) ਨੀਲਮ ਕਾਮਰਾ, ਕੌਆਡੀਨੇਟਰ ਜੀਵਨ ਸੋਢੀ ਅਤੇ ਐਨ. ਸੀ. ਸੀ. ਇੰਚਾਰਜ ਹਰਸਿਮਰਨ ਕੌਰ ਨੇ ਕੈਡਿਟ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਅਜਿਹੀਆਂ ਪ੍ਰਾਪਤੀਆਂ ਲਈ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਕਾਲਜ ਦਾ ਐਨ. ਸੀ. ਸੀ. ਯੂਨਿਟ ਅਜਿਹੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਵਿਚ ਲਗਾਤਾਰ ਵਾਧਾ ਕਰਨ ਵਿਚ ਯਤਨਸ਼ੀਲ ਰਹਿੰਦਾ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media