Sunday, September 27, 2026

ਰਿਸਮਾਂ ਦੇਵੀ ਨੇ ਸੰਭਾਲਿਆ ਬੀ.ਪੀ.ਈ.ਓ ਨਰੋਟ ਜੈਮਲ ਸਿੰਘ ਦਾ ਚਾਰਜ਼

ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ 79 ਸੈਂਟਰ ਹੈਡ ਟੀਚਰਾਂ ਨੂੰ ਪ੍ਰਮੋਸਨ ਦੇ ਕੇ ਬੀ.ਪੀ.ਈ.ਓ ਨਿਯੁੱਕਤ ਕੀਤਾ ਗਿਆ ਹੈ।ਜਿਨ੍ਹਾਂ ਵਿੱਚ ਜਿਲ੍ਹਾ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਕਨੌਰ ਦੀ ਸੈਂਟਰ ਹੈਡ ਟੀਚਰ ਰਿਸਮਾਂ ਦੇਵੀ ਨੂੰ ਬਲਾਕ ਨਰੋਟ ਜੈਮਲ ਸਿੰਘ ਦਾ ਬੀ.ਪੀ.ਈ.ਓ ਬਣਾਇਆ ਗਿਆ ਸੀ।
                 ਇਸ ਨਿਯੁੱਕਤੀ ਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਅਤੇ ਅਧਿਆਪਕਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ।ਰਿਸਮਾਂ ਦੇਵੀ ਵਲੋਂ ਅੱਜ ਬੀ.ਪੀ.ਈ.ਓ ਦਫਤਰ ਤਾਰਾਗੜ੍ਹ ਪਹੁੰਚ ਕੇ ਆਪਣਾ ਚਾਰਜ਼ ਸੰਭਾਲ ਲਿਆ ਗਿਆ ਹੈ।
                  ਅਹੁੱਦਾ ਸੰਭਾਲਣ ਉਪਰੰਤ ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਸਰਕਾਰੀ ਸਕੂਲ ਹੁਣ ਅਤਿਆਧੁਨਿਕ ਤਕਨੀਕਾਂ ਨਾਲ ਲੈਸ ਹੋ ਚੁੱਕੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਉਚ ਯੋਗਤਾ ਪ੍ਰਾਪਤ ਸਟਾਫ ਕੰਮ ਕਰ ਰਿਹਾ ਹੈ।ਇਸ ਲਈ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਮਿਆਰੀ ਸਿੱਖਿਆ ਅਤੇ ਸੁਵਿਧਾਵਾਂ ਦਾ ਫਾਇਦਾ ਲੈਣ।
                 ਇਸ ਮੌਕੇ ਬੀ.ਪੀ.ਈ.ਓ ਧਾਰ-2 ਰਾਕੇਸ਼ ਕੁਮਾਰ ਠਾਕੁਰ, ਜੁਨੀਅਰ ਸਹਾਇਕ ਨਰੇਸ਼ ਕੁਮਾਰ, ਐਮ.ਆਈ.ਐਸ ਕੋਆਰਡੀਨੇਟਰ ਪੰਕਜ ਸ਼ਰਮਾ, ਅਜੇ ਮਹਾਜਨ ਹੈਡ ਟੀਚਰ, ਰਜਨੀ ਬਾਲਾ ਡਾਟਾ ਐਂਟਰੀ, ਗੁਰਸ਼ਰਨਜੀਤ ਕੌਰ ਪੀ.ਟੀ.ਆਈ, ਨੀਰੂ ਬਾਲਾ ਡਾਟਾ ਐਂਟਰੀ, ਸੁਭਾਸ਼ ਚੰਦਰ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …