Thursday, August 27, 2026

ਨਰੇਗਾ ਵਰਕਰਾਂ ਨੇ ਪਿਛਲੇ ਸਾਲ ਕੀਤੇ ਕੰਮ ਦੀ ਮਜ਼ਦੂਰੀ ਨਾ ਮਿਲਣ ਦੇ ਲਗਾਏ ਦੋਸ਼

ਧੂਰੀ, 18 ਮਈ (ਪ੍ਰਵੀਨ ਗਰਗ) – ਨੇੜਲੇ ਪਿੰਡ ਮਾਨਵਾਲਾ ਵਿਖੇ ਅੱਜ ਵੱਡੀ ਗਿਣਤੀ ਵਿੱਚ ਇਕੱਤਰ ਨਰੇਗਾ ਵਰਕਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਸਾਲ ਕੀਤੇ ਗਏ ਮਜ਼ਦੂਰੀ ਦੇ ਕੰਮ ਦਾ ਪੈਸਾ ਅਜੇ ਤੱਕ ਨਹੀਂ ਮਿਲਿਆ ਹੈ ਅਤੇ ਇਸ ਬਾਰੇ ਉਹ ਕਈ ਵਾਰ ਨਰੇਗਾ ਸੈਕਟਰੀ ਨੂੰ ਵੀ ਬੇਨਤੀ ਕਰ ਚੁੱਕੀਆਂ ਹਨ। ਨਰੇਗਾ ਵਰਕਰਾਂ ਵਿੱਚ ਸ਼ਾਮਿਲ ਬੀਬੀ ਚਰਨਜੀਤ ਕੌਰ, ਰਣਜੀਤ ਕੌਰ, ਜੰਗੀਰ ਕੌਰ, ਬਲਜੀਤ ਕੌਰ, ਹਰਜੀਤ ਕੌਰ, ਸੁਖਦੇਵ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਗਣੇਸ਼ੀ ਕੌਰ ਆਦਿ ਸਮੇਤ ਕੁੱਝ ਹੋਰਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਉਹਨਾਂ ਦੇ ਜਾਬ ਕਾਰਡਾਂ ‘ਤੇ ਹਾਜ਼ਰੀ ਹੀ ਨਹੀਂ ਲਗਾਈ ਜਾਂਦੀ।ਜਿਸ ਕਾਰਨ ਉਹਨਾਂ ਦੀਆਂ ਕਰੀਬ 25-25 ਦਿਹਾੜੀਆਂ ਦਾ ਪੈਸਾ ਬਕਾਇਆ ਪਿਆ ਹੈ।ਇਹਨਾਂ ਨਰੇਗਾ ਵਰਕਰਾਂ ਵੱਲੋਂ ਅੱਜ ਬੀ.ਡੀ.ਪੀ.ਓ ਦਫਤਰ ਧੂਰੀ ਵਿਖੇ ਆ ਕੇ ਵੀ ਆਪਣਾ ਬਣਦਾ ਮਿਹਨਤਾਨਾ ਲੈਣ ਲਈ ਬੀ.ਡੀ.ਪੀ.ਓ ਲਲਿਨ ਗਰਗ ਨਾਲ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਗੱਲਬਾਤ ਕੀਤੀ ਗਈ, ਜਿਥੇ ਬੀ.ਡੀ.ਪੀ.ਓ ਧੂਰੀ ਨੇ ਕਿਹਾ ਕਿ ਇਹ ਮਾਮਲਾ ਪੰਚਾਇਤੀ ਵਿਭਾਗ ਦੇ ਠੇਕੇਦਾਰ ਨਾਲ ਸਬੰਧਤ ਹੈ ਅਤੇ ਜਲਦ ਹੀ ਇਸ ਮਾਮਲੇ ਦੀ ਜਾਂਚ ਕਰਵਾ ਕੇ ਇਹਨਾਂ ਦੇ ਬਕਾਇਆ ਰਹਿੰਦੇ ਪੈਸੇ ਜ਼ਲਦ ਦਿਵਾਏ ਜਾਣਗੇ।ਭਵਿੱਖ ਵਿੱਚ ਨਰੇਗਾ ਵਰਕਰਾਂ ਦੀ ਰੋਜ਼ਾਨਾ ਹਾਜ਼ਰੀ ਵੀ ਇਹਨਾਂ ਦੇ ਕਾਰਡਾਂ ਉੱਪਰ ਲੱਗਣੀ ਯਕੀਨੀ ਬਣਾਈ ਜਾਵੇਗੀ।
                 ਬਲਾਕ ਸੰਮਤੀ ਦੇ ਚੇਅਰਮੈਨ ਤਾਰਾ ਸਿੰਘ ਬੇਨੜਾ ਨੇ ਕਿਹਾ ਕਿ ਉਹਨਾਂ ਦਾ ਪੂਰਾ ਬਣਦਾ ਮਿਹਨਤਾਨਾ ਦਿਵਾਇਆ ਜਾਵੇਗਾ।ਉਹਨਾਂ ਸਬੰਧਤ ਨਰੇਗਾ ਸੈਕਟਰੀ ਨੂੰ ਸਾਰੇ ਨਰੇਗਾ ਵਰਕਰਾਂ ਦੀ ਹਾਜ਼ਰੀ ਤੁਰੰਤ ਲਗਾਉਣ ਦੇ ਆਦੇਸ਼ ਵੀ ਦਿੱਤੇ।
                     ਇਸ ਮੌਕੇ ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਉਹ ਉਚ ਅਧਿਕਾਰੀਆਂ ਨੂੰ ਲਿਖਣਗੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …