Sunday, September 27, 2026

ਕਿਰਤੀ ਕਾਮਿਆਂ ਲਈ ਜਿਲੇ੍ਹ ਵਿੱਚ ਸਥਾਪਿਤ ਕੀਤੇ 10 ਵੈਕਸੀਨੇਸ਼ਨ ਕੇਂਦਰ – ਡਿਪਟੀ ਕਮਿਸ਼ਨਰ

ਨਿਗਮ ਕਮਿਸ਼ਨਰ ਨੇ ਰਣਜੀਤ ਐਵਨਿਊ ਵਿਖੇ ਚੱਲ ਰਹੇ ਟੀਕਾਕਰਨ ਦਾ ਕੀਤਾ ਦੌਰਾ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਰੋਕਥਾਮ ਅਤੇ ਇਸ ਦੇ ਪ੍ਰਭਾਵ ਤੋਂ ਬਚਣ ਲਈ ਰਾਜ ਭਰ ਵਿੱਚ ਕੋਵਿਡ-19 ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਲ੍ਹਾ ਅੰਮ੍ਰਿਤਸਰ ਵਿੱਚ ਕਰੋਨਾ ਵਾਇਰਸ ਟੀਕਾਕਰਨ ਦੇ ਸਰਕਾਰ ਵੱਲੋਂ ਮਿਥੇ ਟੀਚੇ ਹਾਸਲ ਕਰਨ ਅਤੇ ਆਮ ਲੋਕਾਂ ਵਿੱਚ ਜਗਾਰੂਕਤਾ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ ਨੂੰ ਇੰਚਾਰਜ਼ ਨਿਯੁੱਕਤ ਕੀਤਾ ਗਿਆ ਹੈ।ਉਨਾਂ ਵੱਲੋਂ ਜਿਲੇ੍ਹ ਦੇ 10 ਥਾਵਾਂ ‘ਤੇ ਟੀਕਾਕਰਨ ਕੈਂਪ ਲਗਾਏ ਜਾਣਗੇ।ਜਿਥੇ 18 ਤੋਂ 44 ਸਾਲ ਉਮਰ ਦੇ ਕਿਰਤੀ ਉਸਾਰੀਆਂ ਲਈ ਪਹਿਲ ਦੇ ਅਧਾਰ ‘ਤੇ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ।
                     ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ ਨੇ ਵੈਟਨਰੀ ਹਸਪਤਾਲ ਹਾਥੀ ਗੇਟ ਅਤੇ ਕਮਿਊਨਟੀ ਹਾਲ ਰਣਜੀਤ ਐਵੀਨਿਊ ਵਿਖੇ ਟੀਕਾਕਰਨ ਕੈਂਪਾਂ ਦਾ ਦੌਰਾ ਕੀਤਾ। ਵੈਟਨਰੀ ਹਸਪਤਾਲ ਵਿਖੇ ਆਪਣੇ ਦੌਰੇ ਦੌਰਾਨ ਮੈਡਮ ਮਿੱਤਲ ਵੱਲੋਂ ਡਾਕਟਰ ਅਰਵਿੰਦਰ ਸਿੰਘ ਅਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਕਿਰਤੀ ਕਾਮਿਆਂ ਨੂੰ ਜਾਗਰੂਕ ਕਰਕੇ ਟੀਕੇ ਲਗਾਏ ਜਾਣ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਰਤੀ ਕਾਮਿਆਂ, ਸਹਿ- ਬਿਮਾਰੀ ਨਾਲ ਪੀੜਤ ਵਿਅਕਤੀਆਂ ਅਤੇ ਸਿਹਤ ਵਿਭਾਗ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਜਿੰਨਾਂ ਦੀ ਉਮਰ 18 ਤੋਂ 44 ਸਾਲ ਦਰਮਿਆਨ ਹੈ ਨੂੰ ਟੀਕਾ ਪਹਿਲ ਦੇ ਅਧਾਰ ‘ਤੇ ਲਗਾਇਆ ਜਾਵੇਗਾ।
                 ਮੈਡਮ ਮਿੱਤਲ ਨੇ ਦੱਸਿਆ ਕਿ ਜਿਲੇ੍ਹ ਜੋ 10 ਥਾਵਾਂ ‘ਤੇ ਟੀਕਾਕਰਨ ਕੇਂਦਰ ਬਣਾਏ ਗਏ ਹਨ, ਉਨਾਂ ਵਿੱਚ ਰਾਧਾ ਸੁਆਮੀ ਸਤਸੰਗ ਭਵਨ ਮਾਲ ਰੋਡ, ਕਮਿਊਨਟੀ ਹਾਲ ਰਣਜੀਤ ਐਵੀਨਿਊ, ਰਾਧਾ ਸਤਸੰਗ ਡੇਰਾ ਭੱਲਾ ਕਲੋਨੀ ਛੇਹਰਟਾ, ਰਾਧਾ ਸੁਆਮੀ ਸਤਸੰਗ ਘਰ ਅਜਨਾਲਾ, ਸਬ ਡਵੀਜਨ ਹਸਪਤਾਲ ਬਾਬਾ ਬਕਾਲਾ, ਸਿਧਾਨਾ ਪੋਲਟੈਕਨੀਕਲ ਕਾਲਜ ਖਿਆਲਾ ਕਲਾਂ, ਗੌਰਮਿੰਟ ਸੀਨੀਅਰ ਸੈਕਡਰੀ ਸਕੂਲ ਲੋਪੋਕੇ, ਆਯੁਰਵੈਦਿਕ ਹਸਪਤਾਲ ਵੇਰਕਾ, ਨਵੀਂ ਓ.ਪੀ.ਡੀ ਬਿਲਡਿੰਗ ਮਾਨਾਂਵਾਲਾ ਤੇ ਰਾਧਾ ਸੁਆਮੀ ਸਤਸੰਗ ਘਰ ਚੌਗਾਵਾਂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਥੇ ਕਿਰਤੀਆਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਉਥੇ ਵੀ 4 ਟੀਕਾਕਰਨ ਕੈਂਪ ਲਗਾਏ ਜਾਣਗੇ।
                ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਪਿੰਡਾਂ ਵਿੱਚ ਵੀ ਜਿਥੇ ਕਿਰਤੀਆਂ ਵਲੋਂ ਕੰਮ ਕੀਤਾ ਜਾ ਰਿਹਾ ਹੈ, ਉਥੇ ਸਪੈਸ਼ਲ ਕੈਂਪ ਲਗਾ ਕੇ ਵੈਕਸੀਨੇਸ਼ਨ ਯਕੀਨੀ ਬਣਾਇਆ ਜਾਵੇਗਾ।ਕਮਿਸ਼ਨਰ ਨਗਰ ਨਿਗਮ ਨੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂਮਾਰੀ ਤੋਂ ਬਚਣ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਟੀਕਾਕਰਨ ਜਰੂਰ ਕਰਵਾਉਣ।ਉਨਾਂ ਕਿਹਾ ਕਿ ਇਸ ਸਮੇਂ ਜਿਲੇ੍ਹ ਵਿੱਚ 13000 ਦੇ ਕਰੀਬ ਰਜਿਸਟਰਡ ਕਾਮੇ ਹਨ, ਜਿੰਨਾਂ ਵਿੱਚੋਂ 7000 ਦੇ ਕਰੀਬ 18 ਤੋਂ 44 ਸਾਲ ਦੇ ਹਨ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਕਿਰਤੀਆਂ ਨੂੰ ਰਜਿਸਟਰਡ ਕੀਤਾ ਜਾਵੇ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …