ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵਲੋਂ ਹਰ ਸਾਲ 16 ਮਈ ਨੂੰ ਪੂਰੇ ਭਾਰਤ ਵਿੱਚ ਡੇਂਗੂ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ
ਡੇਂਗੂ ਤੋਂ ਬਚਾਅ ਲਈ ਜਨਤਕ ਸਥਾਨਾਂ ‘ਤੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ, ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਵੀ ਹਫਤਾਵਾਰੀ ਕਾਫੀ ਪ੍ਰੋਗਰਾਮ ਰੱਖੇ ਜਾਂਦੇ ਹਨ।
ਦੇਖਿਆ ਜਾਵੇ ਤਾਂ ਡੇਂਗੂ ਇੱਕ ਵਾਇਰਲ ਬੀਮਾਰੀ ਹੈ, ਜੋ ਏਡੀਜ ਏਜੀਪਟੀ ਨਾਂ ਦੇ ਮੱਛਰ ਦੇ ਕੱਟਣ ਤੋਂ ਫੈਲਦੀ ਹੈ।ਇਸ ਨੂੰ ਡੇਂਗੂ ਬੁਖਾਰ ਕਿਹਾ ਜਾਂਦਾ ਹੈ।ਇਸ ਮੱਛਰ ਦੇ ਕੱਟਣ ਤੋਂ 5 ਤੋਂ 6 ਦਿਨਾਂ ਅੰਦਰ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ।ਇਹ ਬਿਮਾਰੀ ਦੋ ਰੂਪਾਂ ਵਿੱਚ ਹੁੰਦੀ ਹੈ।ਆਮ ਲੱਛਣ ਬੁਖਾਰ, ਸਿਰ ਦਰਦ, ਅੱਖਾਂ ਵਿੱਚ ਦਰਦ ਆਦਿ ਹੁੰਦਾ ਹੈ।ਜਿਸ ਨੂੰ ਕਲਾਸੀਕਲ ਡੇਂਗੂ ਬੁਖਾਰ ਕਿਹਾ ਜਾਂਦਾ ਹੈ।ਜੋੜਾਂ ਵਿੱਚ ਬਹੁਤ ਦਰਦ ਹੋਣ ਕਾਰਨ ਇਸ ਨੂਮ ਹੱਡੀ ਤੋੜ ਬੁਖਾਰ ਦਾ ਨਾਂ ਵੀ ਦਿੱਤਾ ਜਾਂਦਾ ਹੈ।ਡੇਂਗੂ ਦੀ ਦੂਸਰੀ ਸਟੇਜ ਹੈਮ੍ਰੇਜਿਕ ਬੁਖਾਰ ਹੈ ਜਿਸ ਦੇ ਲੱਛਣ ਬਹੁਤ ਗੰਭੀਰ ਹਨ, ਪਲੇਟਲੈਟ ਸੈਲ ਬਹੁਤ ਘਟ ਜਾਂਦੇ ਹਨ, ਜੇ ਪਲੇਟਲੈਟ ਸੈਲ 20000 ਤੋਂ ਘੱਟ ਜਾਣ ਤਾਂ ਖੂਨ ਚੜਾਉਣਾ ਪੈਂਦਾ ਹੈ।ਆਮ ਤੌਰ ਤੇ ਨੱਕ, ਗਲ ਜਾਂ ਪਿਸ਼ਾਬ ਵਿੱਚ ਖੂਨ ਆਉਣ ਲੱਗਦਾ ਹੈ।ਇਸ ਤੋਂ ਇਲਾਵਾ ਬੀ.ਪੀ ਘਟਣਾ, ਪੇਟ ਦਰਦ, ਚੱਕਰ ਆਉਣਾ ਵੀ ਇਸਦੇ ਲੱਛਣ ਹਨ।
ਬਰਸਾਤ ਦੇ ਦਿਨਾਂ ਵਿੱਚ ਡੇਂਗੂ ਆਮ ਤੌਰ ‘ਤੇ ਫੈਲ ਜਾਂਦਾ ਹੈ, ਸਹੀ ਰੋਕਥਾਮ ਦੇ ਉਪਾਅ ਅਤੇ ਜਾਗਰੂਕਤਾ ਕਰਕੇ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ।ਡੇਂਗੂ ਰੋਕਣ ਲਈ ਮੱਛਰਾਂ ਦੇ ਪ੍ਰਜਣਨ ਨੂੰ ਰੋਕਣਾ ਜਰੂਰੀ ਹੈ। ਇਸ ਲਈ ਵਾਟਰ ਕੂਲਰ, ਏਅਰ ਕੂਲਰ, ਪਲਾਸਟਿਕ ਦੇ ਭਾਂਡੇ, ਗੱਡੀਆਂ ਦੇ ਟਾਇਰ, ਫੁੱਲਦਾਨ ਆਦਿ ਜਿੱਥੇ ਪਾਣੀ ਰੁੱਕਦਾ ਹੈ, ਉਸ ਪਾਣੀ ਨੂੰ ਇਕੱਤਰ ਹੋਣ ਤੋਂ ਰੋਕਣਾ ਹੁੰਦਾ ਹੈ।ਇਸ ਲਈ ਘੱਟੋ ਘੱਟ ਹਫਤੇ ਵਿੱਚ ਦੋ ਵਾਰੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਅਤੇ ਮੱਛਰਾਂ ਦਾ ਲਾਰਵਾ ਨਾ ਉਤਪੰਨ ਨਾ ਹੋਣ ਦਿੱਤਾ ਜਾਵੇ।
ਸਧਾਰਨ ਰੂਪ ਵਿੱਚ ਸਾਫ ਅਤੇ ਪੂਰੀ ਬਾਂਹ ਦੇ ਕੱਪੜੇ ਪਾਏ ਜਾਣ, ਕੀੜੇਮਾਰ ਦਵਾਈਆਂ, ਮੱਛਰਦਾਨੀ ਆਦਿ ਦਾ ਪ੍ਰਯੋਗ ਕੀਤਾ ਜਾਵੇ।ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾਵੇ ਇਸ ਤਰ੍ਹਾਂ ਡੇਂਗੂ ਤੋਂ ਬਚਾਅ ਹੋ ਸਕਦਾ ਹੈ।
ਕੋਵਿਡ-19 ਮਹਾਮਾਰੀ ਦੇ ਦੌਰ ਵਿੱਚ ਡੇਂਗੂ ਨੂੰ ਨਜਰਅੰਦਾਜ਼ ਨਾ ਕੀਤਾ ਜਾਵੇ।ਇਹ ਮੱਛਰ ਦੇ ਕੱਟਣ ਨਾਲ ਇੱਕ ਆਦਮੀ ਤੋਂ ਦੂਜੇ ਤੱਕ ਤੇਜ਼ੀ ਨਾਲ ਫੈਲਦਾ ਹੈ, ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡੇਂਗੂ ਤੋਂ ਬਚਣ ਲਈ ਪਾਣੀ ਆਲੇ ਦੁਆਲੇ ਇਕੱਤਰ ਨਾ ਹੋਣ ਦਿੱਤਾ ਜਾਵੇ।23052021

ਮਾਸਟਰ ਅਵਨੀਸ਼ ਕੁਮਾਰ
ਲੌਂਗੋਵਾਲ, ਜਿਲ੍ਹਾ ਸੰਗਰੂਰ
ਮੋ – 94631-26465
Punjab Post Daily Online Newspaper & Print Media