Friday, July 26, 2024

ਕੋਰੋਨਾ ਵਿਗੜ ਗਿਆ

ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ
ਐਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।

ਆਪੇ ਹੀ ਆਪਣਾ-ਆਪ ਬਚਾਉਣਾ ਪੈਣਾ ਹੈ
ਛੋਟਿਆਂ ਬੱਚਿਆਂ ਤਾਈਂ ਸਮਝਾਉਣਾ ਪੈਣਾ ਹੈ
ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ
ਆਪਣਾ ਆਪ ਬਚਾਓ ਕਰੋਨਾ ਵਿਗੜ ਗਿਆ
ਐਵੈਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।

ਕੋਵਿਡ 19 ਦਾ ਟੀਕਾ ਵੀ, ਤਾਂ ਬੜਾ ਜਰੂਰੀ ਹੈ
ਕਰੋਨਾ ਰੋਕਣ ਲਈ ਤਾਂ, ਕਹਿੰਦੇ ਦਸਤੂਰੀ ਹੈ
ਕਦੇ ਨਾ ਦੁੱਖ ਲੁਕਾਓ, ਕਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ
ਅੇਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।

ਮਾਸਕ ਮੂੰਹ ‘ਤੇ ਪਾਉਣਾ, ਸਭ ਦੀ ਜਿੰਮੇਵਾਰੀ ਹੈ
ਸਾਹ ਨਾਲ ਹੀ ਅੰਦਰ ਜਾਂਦੀ, ਇਹ ਬਿਮਾਰੀ ਹੈ
ਸਾਰੇ ਹੀ ਟੈਸਟ ਕਰਵਾਓ, ਕਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ
ਐਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।

ਬਗੈਰ ਜਰੂਰੀ ਕੰਮ ਦੇ , ਬਾਹਰ ਨੂੰ ਜਾਇਓ ਨਾ
ਪ੍ਰਹੇਜ਼ ਕਰੋ ਤੇ ਬਾਹਰ ਦਾ ਖਾਣਾ ਖਾਇਓ ਨਾ
ਘਰ ਦਾ ਬਣਿਆ ਖਾਓ, ਕਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ
ਐਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।

ਖੰਘ ਜ਼ੁਕਾਮ, ਬੁਖਾਰ ਤੇ ਸਾਹ ਜੇ ਔਖਾ ਹੈ
ਝੱਟਪਟ ਇਲਾਜ਼ ਕਰਾ ਕਉ, ਚੰਗਾ ਮੌਕਾ ਹੈ
ਮੌਕਾ ਨਾ ਕਦੇ ਖੁੰਝਾਓ, ਕਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ
ਐਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।

ਭੀੜ ਭੜੱਕੇ ਵਾਲਾ ਖਾਤਮਾ ਕਰਨਾ ਹੈ
ਹੁਣ ‘ਸੁਹਲ’ ਇਸ ਬਿਮਾਰੀ ਨੂੰ ਵੀ ਜ਼ਰਨਾ ਹੈ
ਰਲ ਕੇ ਇਉਂ ਭਜਾਓ ਕਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ
ਐਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ।23052021

ਮਲਕੀਅਤ ਸੁਹਲ
ਮੋ – 98728 48610

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …