ਅਧਿਆਪਕਾਂ ਨੇ ਸਮਰਾਲਾ ਚ ਰੋਸ ਦਿਵਸ ਮਨਾਇਆ
ਸਮਰਾਲਾ, 28 ਮਈ (ਇੰਦਰਜੀਤ ਸਿੰਘ ਕੰਗ) – ਨਵੀ ਪੈਨਸ਼ਨ ਸਕੀਮ ਅਧੀਨ ਆਉਦੇ ਕਰਮਚਾਰੀਆਂ ਦੀ ਮੀਟਿੰਗ ਜਗਜੀਤ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਗੌਰਮਿੰਟ
ਟੀਚਰ ਯੂਨੀਅਨ ਲੁਧਿਆਣਾ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸਮਰਾਲਾ ਵਿਖੇ ਹੋਈ।ਜਿਸ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਸਟਿੱਕਰ ਜਾਰੀ ਕੀਤਾ ਗਿਆ।ਪ੍ਰਭਜੀਤ ਸਿੰਘ ਰਸੂਲਪੁਰ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸਟਿੱਕਰ ਮੁਹਿੰਮ ਬਾਰੇ ਦੱਸਿਆ ਗਿਆ।ਪ੍ਰਚਾਰ ਕਮੇਟੀ ਦੀ ਜਿਲਾ ਸਕੱਤਰ ਸੁਖਵੀਰ ਕੌਰ ਕੰਗ ਨੇ ਹਰ ਕਰਮਚਾਰੀ ਨੂੰ ਸਟਿੱਕਰ ਮੁਹਿੰਮ ‘ਚ ਭਾਗ ਲੈਣ ਦੀ ਅਪੀਲ ਕੀਤੀ।ਜਗਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਿਖਿਆ ਖੇਤਰ ਵਿਰੋਧੀ ਸਮਝੀ ਜਾ ਰਹੀ ਨਵੀਂ ਸਿੱਖਿਆ ਨੀਤੀ ਨੂੰ ਚੁਪ ਚਾਪ ਲਾਗੂ ਕਰਨ ‘ਤੇ ਸਰਕਾਰ ਦੀ ਆਲੋਚਨਾ ਕੀਤੀ।ਆਗੂਆਂ ਨੇ ਕਿਹਾ ਕਿਸਾਨ ਸੰਘਰਸ਼ ਦੇ ਹੱਕ ’ਚ ਉਨਾਂ ਨੇ ਵਿਰੋਧ ਦਿਵਸ ਮਨਾਇਆ ਹੈ।ਉਹਨਾ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਕਰਮਚਾਰੀਆਂ ਦੀਆਂ ਕਈ ਸਾਲਾਂ ਤੋਂ ਲਟਕਦੀਆਂ ਮੰਗਾਂ ਮੰਨ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ।
ਇਸ ਮੌਕੇ ਹੁਸ਼ਿਆਰ ਸਿੰਘ ਜਿਲ੍ਹਾ ਇੰਚਾਰਜ਼ ਆਈ.ਟੀ.ਸੈਲ, ਮੈਡਮ ਬੇਅੰਤ ਕੌਰ, ਰਾਜਿੰਦਰ ਕੌਰ ਕੰਗ, ਹਰਿੰਦਰ ਕੌਰ ਬਹਿਲੋਲਪੁਰ, ਬਬੀਤਾ, ਸੁਸ਼ਮਾ ਰਾਣੀ, ਰੁਪਿੰਦਰਜੀਤ ਕੌਰ, ਸੰਦੀਪ ਕੌਰ ਤੇ ਇੰਦਰਜੀਤ ਸਿੰਘ ਅਧਿਆਪਕ ਹਾਜ਼ਰ ਸਨ।
Punjab Post Daily Online Newspaper & Print Media