Friday, March 20, 2026

ਚੇਅਰਮੈਨ ਨੇ ਸਰਕਾਰੀ ਸਕੂਲ ‘ਚ ਚਾਰ ਕਮਰਿਆਂ ‘ਤੇ ਲੈਂਟਰ ਪਵਾਉਣ ਦੀ ਕਰਵਾਈ ਸ਼ੁਰੂਆਤ

ਸੰਗਰੂਰ, 9 ਜੂਨ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਪਿੰਡ ਤੋਗਾਵਾਲ ਦੇ ਸੁਪਰ ਸਮਾਰਟ ਸਰਕਾਰੀ  ਪ੍ਰਾਇਮਰੀ ਸਕੂਲ ਵਿਖੇ ਚਾਰ ਕਮਰੇ ਬਣਾਉਣ ਲਈ ਮੈਡਮ ਬਾਜਵਾ ਨੇ ਆਪਣੇ ਵਿਸ਼ੇਸ਼ ਯਤਨਾਂ ਨਾਲ ਸਿੱਖਿਆ ਵਿਭਾਗ ਤੋਂ ਵੱਡੀ ਗਰਾਂਟ ਜਾਰੀ ਕਰਵਾਈ ਹੈ।ਇਹ ਪ੍ਰਗਟਾਵਾ ਮਾਰਕੀਟ ਕਮੇਟੀ ਚੀਮਾਂ ਦੇ ਚੇਅਰਮੈਨ ਅਤੇ ਨੌਜਵਾਨ ਕਾਂਗਰਸੀ ਆਗੂ ਨਵਦੀਪ ਸਿੰਘ ਨੇ ਆਪਣੇ ਪਿੰਡ ਤੋਗਾਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚਾਰ ਨਵੇਂ ਬਣ ਰਹੇ ਕਮਰਿਆਂ ‘ਤੇ ਲੈਂਟਰ ਪਵਾਉਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ।ਪਿੰਡ ਦੇ ਸਰਪੰਚ ਅਤੇ ਸਕੂਲ ਸਟਾਫ਼ ਨੇ ਚੇਅਰਮੈਨ ਤੋਗਾਵਾਲ ਅੱਗੇ ਸਕੂਲ ਵਿਖੇ ਪਾਣੀ ਦੀ ਟੈਂਕੀ ਬਣਾਉਣ, ਨਵੀਂਆਂ ਟੁਆਇਲਟਾਂ ਅਤੇ ਚਾਰਦੀਵਾਰੀ ਬਣਵਾਉਣ ਦੀ ਮੰਗ ਵੀ ਰੱਖੀ, ਇਨ੍ਹਾਂ ਮੰਗਾਂ ਨੂੰ ਧਿਆਨ ਨਾਲ ਸੁਣਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੰਗਾਂ ਮੈਡਮ ਦਾਮਨ ਬਾਜਵਾ ਦੇ ਧਿਆਨ ਵਿਚ ਲਿਆ ਕੇ ਜਲਦ ਹੀ ਪੂਰੀਆਂ ਕਰਵਾ ਦਿੱਤੀਆਂ ਜਾਣਗੀਆਂ।
                  ਇਸ ਮੌਕੇ ਪਿੰਡ ਦੀ ਸਰਪੰਚ ਸਰਬਜੀਤ ਕੌਰ, ਉਨ੍ਹਾਂ ਦੇ ਪਤੀ ਜਗਤਾਰ ਸਿੰਘ, ਬੱਬੂ ਸਿੰਘ ਪੰਚ, ਕਾਲਾ ਸਿੰਘ ਪੰਚ, ਭੋਲਾ ਸਿੰਘ ਪੰਚ, ਬਹਾਦਰ ਸਿੰਘ ਪੰਚ, ਗੁਰਤੇਜ ਸਿੰਘ ਪੰਚ, ਬਿੰਦਰ ਸਿੰਘ ਪੰਚ, ਸਕੂਲ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ, ਸਕੂਲ ਸਟਾਫ ਮਾਸਟਰ ਰਾਮ ਕ੍ਰਿਸ਼ਨ, ਮਾਸਟਰ ਬਲਵੀਰ ਸਿੰਘ, ਮਾਸਟਰ ਹਰਪਾਲ ਸਿੰਘ ਅਤੇ ਮੈਡਮ ਰਜਨੀ ਕੌਰ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …